ਪਟਿਆਲਾ, 8 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਬਾਹਰਾ ਕਾਲਜ ਆਫ ਲਾਅ ਵਲੋਂ ''ਆਧੁਨਿਕ ਯੁੱਗ ਵਿਚ ਮਨੁੱਖੀ ਅਧਿਕਾਰ'' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਕਾਨੂੰਨੀ ਖੇਤਰ ਦੇ ਵਿਦਵਾਨਾਂ, ਰਿਸਰਚ ਸਕਾਲਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਡੀਨ ਵਿਭਾਗ ਆਫ ਲਾਅ, ਪੰਜਾਬੀ ਪੰਜਾਬੀ ਯੂਨੀਵਰਸਿਟੀ ਪ੍ਰੋ. (ਡਾ.) ਭੁਪਿੰਦਰ ਸਿੰਘ ਵਿਰਕ ਨੇ ਸੈਮੀਨਾਰ ਦੀ ਅਧਿਆਕਸਤਾ ਕੀਤੀ | ਪ੍ਰਮੋਦ ਸ਼ਰਮਾ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਟੈਕਨੀਕਲ ਸੈਸ਼ਨ ਦੌਰਾਨ ਕੁੱਲ 18 ਰਿਸਰਚ ਪੇਪਰ ਪੇਸ਼ ਕੀਤੇ ਗਏ, ਜੋ ਰਿਸਰਚ ਸਕਾਲਰਾਂ ਅਤੇ ਫੈਕਲਟੀ ਮੈਂਬਰਾਂ ਵਲੋਂ ਪੇਸ਼ ਕੀਤੇ ਗਏ | ਇਨ੍ਹਾਂ ਸੈਸ਼ਨਾਂ ਦੀ ਅਧਿਆਕਸਤਾ ਅਤੇ ਸਹਿ-ਅਧਿਆਕਸਤਾ ਡਾ. ਸਵੇਤਾ (ਪਿ੍ੰਸੀਪਲ, ਜੀ.ਐੱਚ.ਜੀ. ਇੰਸਟੀਚਿਊਟ ਆਫ ਲਾਅ), ਪੰਕਜ (ਸੀ.ਜੀ.ਸੀ.), ਸੁਸਰੀ ਰੁਪਾਲੀ ਸ਼ਰਮਾ ਅਤੇ ਸੁਸਰੀ ਤਿ੍ਸਾ (ਐਮ.ਐਮ. (ਡੀ.ਯੂ.)) ਵਲੋਂ ਕੀਤੀ ਗਈ | ਸੈਮੀਨਾਰ ਦੇ ਸਮਾਪਨ ਮੌਕੇ ਉਪ-ਪਿ੍ੰਸੀਪਲ ਬਲਜਿੰਦਰ ਕੌਰ ਵਲੋਂ ਸੈਮੀਨਾਰ ਦੀ ਥੀਮ 'ਤੇ ਆਧਾਰਿਤ ਇਕ ਛੋਟੀ ਕਹਾਣੀ ਪੇਸ਼ ਕੀਤੀ ਗਈ, ਜਿਸ ਨੇ ਸਭ ਨੂੰ ਪ੍ਰਭਾਵਿਤ ਕੀਤਾ | ਅੰਤ ਵਿਚ ਸੰਸਥਾ ਦੇ ਡਾਇਰੈਕਟਰ ਵਲੋਂ ਆਨਲਾਈਨ ਅਤੇ ਆਫਲਾਈਨ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਮਾਨਯੋਗ ਹਸਤੀਆਂ ਦਾ ਧੰਨਵਾਦ ਕੀਤਾ ਗਿਆ | ਇਹ ਸੈਮੀਨਾਰ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸਮਕਾਲੀ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਇਆ |