ਭਾਦਸੋਂ, 8 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂੰਗੋ ਬਲਾਕ ਭਾਦਸੋਂ-2 ਚ ਸਮੂਹ ਗ੍ਰਾਮ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਸਦਕਾ ਸਲਾਨਾ ਇਨਾਮ-ਵੰਡ ਸਮਾਰੋਹ ਕਰਵਾਇਆ | ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਮੂੰਗੋ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ ਜਗਜੀਤ ਸਿੰਘ ਨੌਹਰਾ, ਸਰਪੰਚ ਨਿਰਭੈ ਸਿੰਘ ਟੋਨਾ, ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਜਸਪ੍ਰੀਤ ਸਿੰਘ ਸੀ.ਐਚ.ਟੀ. ਗੋਬਿੰਦਪੁਰਾ, ਗੁਰਪ੍ਰੀਤ ਸਿੰਘ ਸੀ.ਐਚ.ਟੀ ਜਿੰਦਲਪੁਰ, ਚੇਅਰਮੈਨ ਲਿਆਕਤ ਅਲੀ ਖਾਨ ਅਤੇ ਕਲੱਸਟਰ ਗੋਬਿੰਦਪੁਰਾ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਬੀ.ਆਰ.ਸੀ. ਜਸਵਿੰਦਰ ਸਿੰਘ ਅਤੇ ਸਤਬੀਰ ਸਿੰਘ ਬੀ.ਆਰ.ਸੀ. ਹਾਜ਼ਰ ਰਹੇ | ਇਸ ਤੋਂ ਇਲਾਵਾ ਸਕੂਲ ਮੁਖੀ ਹਰਮੇਸ਼ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਸਟਾਫ ਤੇ ਮਾਪੇ ਹਾਜ਼ਰ ਸਨ |