26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਬਲਿਕ ਕਾਲਜ ਸਮਾਣਾ ਦੀ ਜੌਗਰਫ਼ੀ ਟੀਮ ਨੇ ਰਾਸ਼ਟਰੀ ਪੱਧਰ 'ਤੇ ਜੌਗਰਫੀ ਕੁਇਜ਼ 'ਚ ਤੀਜਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 11-04-2026
ਸਮਾਣਾ, 10 ਅਪ੍ਰੈਲ (ਸਾਹਿਬ ਸਿੰਘ)-'ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਫ਼ਾਰ ਸਪੇਸੀਅਲ ਪਲੈਨਿੰਗ ਐਂਡ ਇਨਵਾਇਰਨਮੈਂਟਲ ਰਿਸਰਚ, ਅਮਰਾਵਤੀ ਇਨਕਲੇਵ ਪੰਚਕੂਲਾ' ਵਿਖੇ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਜੌਗਰਫੀ ਕੁਇਜ਼ ਮੁਕਾਬਲੇ ਵਿਚ ਪਬਲਿਕ ਕਾਲਜ ਸਮਾਣਾ ਦੀ ਜੌਗਰਫ਼ੀ ਵਿਭਾਗ ਦੀ ਟੀਮ ਹਰਕੀਰਤ ਕੌਰ ਬੀ.ਏ. ਭਾਗ ਦੂਜਾ, ਲਛਮੀ ਬੀ.ਏ. ਭਾਗ ਤੀਜਾ ਅਤੇ ਹੁਸਨਪ੍ਰੀਤ ਕੌਰ ਬੀ.ਏ. ਭਾਗ ਤੀਜਾ ਨੇ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਅਤੇ ਪ੍ਰੋਫੈਸਰ ਦਵਿੰਦਰ ਸਿੰਘ ਜੌਗਰਫ਼ੀ ਵਿਭਾਗ ਦੀ ਅਗਵਾਈ ਹੇਠ ਭਾਗ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਹ ਜੌਗਰਫੀ ਕੁਇਜ਼ 'ਐਸੋਸੀਏਸ਼ਨ ਆਫ਼ ਪੰਜਾਬ ਜੌਗਰਾਫ਼ਰਜ' ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਸ਼ਾਨਦਾਰ ਪ੍ਰਾਪਤੀ ਲਈ ਮੈਂਬਰ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਨੇ ਜੇਤੂ ਵਿਦਿਆਰਥੀਆਂ ਅਤੇ ਜੌਗਰਫ਼ੀ ਵਿਭਾਗ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਦੇ ਸਮੂਹ ਸਟਾਫ਼ ਅਧਿਆਪਨ ਤੇ ਗੈਰ ਅਧਿਆਪਨ ਨੇ ਵੀ ਇਸ ਮੌਕੇ ਵਿਦਿਆਰਥੀਆਂ ਤੇ ਕਾਲਜ ਦੇ ਜੌਗਰਫ਼ੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਵਲੋਂ ਸ਼ਿਮਲਾਪੁਰੀ ਜੀਵਨ ਪ੍ਰਮਾਣ ਪੱਤਰ ਕੈਂਪ ਲਗਾਇਆ <br/> ਅਗਲੀ ਖ਼ਬਰ ਨੂਰਵਾਲ ਦੇ ਗ੍ਰਹਿ ਵਿਖੇ ਸੰਸਦ ਮੈਂਬਰ ਡਾ. ਬੋਪਾਰਾਏ ਅਤੇ ਬਾਜਵਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ <br/>
Ad Position 24