ਭਾਮੀਆਂ ਕਲਾਂ/ਲੁਧਿਆਣਾ, 10 ਅਪੈ੍ਰਲ(ਜਤਿੰਦਰ ਭੰਬੀ)-ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਰੁਪਿੰਦਰ ਸਿੰਘ ਨੂਰਵਾਲ ਦੇ ਨਿਵਾਸ ਸਥਾਨ ਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਇਲਾਕੇ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ ਨੂੰ ਦੱਸਿਆ ਕਿ ਇਲਾਕੇ ਦੇ ਵਿੱਚੋਂ ਲੰਘ ਰਹੇ ਰੂਪਨਗਰ ਹਾਈਵੇ ਦੇ ਉੱਪਰ 15 ਤੋਂ 20 ਕਿਲੋਮੀਟਰ ਤੱਕ ਕੋਈ ਵੀ ਹਾਈਵੇ ਤੇ ਚੜਨ ਲਈ ਜਾਂ ਉਤਰਨ ਲਈ ਕੱਟ ਨਹੀਂ ਹੈ ਅਤੇ ਨਾ ਹੀ ਸਰਵਿਸ ਲਾਇਨ ਬਣਾਈ ਗਈ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਇਸ ਹਾਈਵੇ ਬਣਨ ਦੇ ਨਾਲ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ | ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਡਾ. ਅਮਰ ਸਿੰਘ ਬੋਪਾਰਾਏ ਨੇ ਤੁਰੰਤ ਨੈਸ਼ਨਲ ਹਾਈਵੇ ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਜਿਹੜਾ ਇਹ ਹਾਈਵੇ ਨਿਕਲ ਰਿਹਾ ਹੈ ਉਸ ਦੇ 15 ਤੋਂ 20 ਕਿਲੋਮੀਟਰ ਤੱਕ ਕੋਈ ਕੱਟ ਜਾਂ ਸਰਵਿਸ ਲੈਣ ਨਾ ਹੋਣ ਕਰਕੇ ਲੋਕਾਂ ਦੇ ਮਨਾਂ ਦੇ ਵਿਚ ਚਿੰਤਾ ਹੈ ਕਿ ਉਹ ਹਾਈਵੇ ਬਣਨ ਤੋਂ ਬਾਅਦ ਆਪਣੀਆਂ ਦੋਹਾਂ ਪਾਸੇ ਦੀਆਂ ਜ਼ਮੀਨਾਂ ਉੱਪਰ ਕਿਵੇਂ ਜਾਣਗੇ | ਇਸ ਸਬੰਧੀ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ | ਉਹ ਲੋਕਾਂ ਦੀ ਇਸ ਮੁਸ਼ਕਿਲ ਦਾ ਜ਼ਰੂਰ ਹੱਲ ਕਰਵਾਉਣਗੇ ਜੇ ਲੋੜ ਪਈ ਤਾਂ ਉਹ ਕੇਂਦਰੀ ਮੰਤਰੀ ਨੂੰ ਵੀ ਮਿਲਣਗੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਸਿੰਘ ਨੂਰਵਾਲ, ਸਾਬਕਾ ਸਰਪੰਚ ਸੁਰਜੀਤ ਸਿੰਘ ਗਰੇਵਾਲ, ਜਸਵਿੰਦਰ ਸਿੰਘ ਘੋਗਾ ਅਮਰਿੰਦਰ ਸਿੰਘ ਵਿੱਕੀ ਵੜੈਚ ਰਵੀ ਚੱਠਾ ਕਾਕੋਵਾਲ, ਰਾਜ ਕੁਮਾਰ ਸਰਪੰਚ ਦਸ਼ਮੇਸ਼ ਕਲੋਨੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸਰਪੰਚ ਸੁਖਵਿੰਦਰ ਸਿੰਘ, ਸੁੱਖਾ ਪੱਪੂ ਜਮਾਲਪੁਰ, ਬਲਵਿੰਦਰ ਸਿੰਘ ਢੇਰੀ, ਸੁਖਵਿੰਦਰ ਸਿੰਘ ਕਨੀਜਾ, ਗੁਰਨਾਮ ਸਿੰਘ ਕਨੀਜਾ, ਸੁਰਿੰਦਰ ਸਿੰਘ, ਰਾਜਵੰਤ ਸਿੰਘ ਸਰਪੰਚ ਹਵਾਸ, ਕਾਲੂ ਮਾਂਗਟ, ਰੁਪਿੰਦਰ ਸਿੰਘ ਬੂਟਾ ਆਦਿ ਹਾਜ਼ਰ ਸਨ!