26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਾਵਰਕਾਮ ਪੈਨਸ਼ਨਰਜ਼ ਵਲੋਂ ਸ਼ਿਮਲਾਪੁਰੀ ਜੀਵਨ ਪ੍ਰਮਾਣ ਪੱਤਰ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 11-04-2026
ਡਾਬਾ/ਲੁਹਾਰਾ, 10 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਪਾਵਰਕਾਮ ਪੈਨਸ਼ਨਰਜ਼ ਜਨਤਾ ਨਗਰ ਮੰਡਲ ਲੁਧਿਆਣਾ ਵਲੋਂ ਜੀਵਨ ਪ੍ਰਮਾਣ ਪੱਤਰ ਆਨਲਾਈਨ ਭਰਨ ਲਈ ਸਮੂਹ ਪੈਨਸ਼ਨਰਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ 'ਤੇ ਬਾਬਾ ਵਿਸ਼ਵਕਰਮਾ ਭਵਨ ਸ਼ਿਮਲਾਪੁਰੀ ਲੁਧਿਆਣਾ ਵਿਖੇ ਤੇਜਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕੈਂਪ ਲਗਾਇਆ ਗਿਆ, ਜਿਸ ਵਿਚ ਜਨਤਾ ਨਗਰ ਮੰਡਲ ਅਤੇ ਹੋਰਨਾਂ ਮੰਡਲਾਂ ਦੇ ਪੈਨਸ਼ਨਰਾਂ ਵਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਆਪਣੇ ਜੀਵਨ ਪ੍ਰਮਾਣ ਪੱਤਰ ਆਨਲਾਈਨ ਦਰਜ ਕਰਵਾਏ | ਜਿਹੜੇ ਪੈਨਸ਼ਨਰ ਬਿਮਾਰੀ ਕਾਰਨ ਕੈਂਪ ਵਿਚ ਨਹੀਂ ਆ ਸਕੇ, ਉਨ੍ਹਾਂ ਦੇ ਲਾਈਵ ਸਰਟੀਫਿਕੇਟ ਉਨ੍ਹਾਂ ਦੇ ਘਰ ਜਾ ਕੇ ਭਰਵਾਏ ਗਏ | ਪਰਮਜੀਤ ਸਿੰਘ ਸੀਹਰਾ ਸਕੱਤਰ ਵਲੋਂ ਇਸ ਕੈਂਪ ਵਿਚ ਆਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ | ਜਿਨ੍ਹਾਂ ਪੈਨਸ਼ਨਰਾਂ ਦੇ ਲਾਈਵ ਸਰਟੀਫਿਕੇਟ ਭਰਨੋਂ ਰਹਿ ਗਏ ਹਨ, ਉਹ ਆਪਣੇ ਸਰਟੀਫਿਕੇਟ ਪਾਵਰਕਾਮ ਪੈਨਸ਼ਨਰਜ਼ ਦੁਕਾਨ ਨੰਬਰ 30, ਦੀਪਕ ਮਾਰਕੀਟ ਪਾਹਵਾ ਹਸਪਤਾਲ ਰੋਡ, ਗਿੱਲ ਰੋਡ ਲੁਧਿਆਣਾ (ਮੋਬਾਈਲ 96464-00513) ਵਿਖੇ 24 ਅਪ੍ਰੈਲ ਤੱਕ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 11:30 ਵਜੇ ਤੋਂ 2:00 ਵਜੇ ਦੁਪਹਿਰ ਤੱਕ ਆ ਕੇ ਭਰਵਾ ਸਕਦੇ ਹਨ | ਇਸ ਕੈਂਪ ਵਿਚ ਤੇਜਵੰਤ ਸਿੰਘ ਸਿੱਧੂ, ਪਰਮਜੀਤ ਸਿੰਘ ਸੀਹਰਾ, ਰਣਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਸੰਧੂ, ਈਸ਼ਵਰ ਸਿੰਘ, ਜ਼ੋਰਾ ਸਿੰਘ, ਕਿਸ਼ੋਰ ਚੰਦ ਸ਼ਰਮਾ, ਬਲਵਿੰਦਰ ਸਿੰਘ ਐਸ.ਡੀ.ਓ., ਬਲਵੀਰ ਸਿੰਘ ਕਲਸੀ, ਤਰਲੋਚਨ ਸਿੰਘ, ਕੁਲਦੀਪ ਸਿੰਘ ਪਰਹਾਰ, ਨਰਿੰਦਰ ਸਿੰਘ ਬਹਿਲ, ਦੇਵ ਸਿੰਘ ਗਿੱਲ ਵਲੋਂ ਪੂਰਾ ਪੂਰਾ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਹੋਈ ਵਿਸ਼ੇਸ਼ ਬੈਠਕ ਅਗਲੀ ਖ਼ਬਰ ਪਬਲਿਕ ਕਾਲਜ ਸਮਾਣਾ ਦੀ ਜੌਗਰਫ਼ੀ ਟੀਮ ਨੇ ਰਾਸ਼ਟਰੀ ਪੱਧਰ 'ਤੇ ਜੌਗਰਫੀ ਕੁਇਜ਼ 'ਚ ਤੀਜਾ ਸਥਾਨ ਕੀਤਾ ਹਾਸਿਲ
Ad Position 24