ਨਾਭਾ, 10 ਅਪ੍ਰੈਲ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਇਕ ਅਹਿਮ ਬੈਠਕ ਸਥਾਨਕ ਇਤਿਹਾਸਿਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਹੋਈ ਬੇਮÏਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਹੋਏ ਪੀੜਤਾਂ ਲਈ ਰਾਹਤ ਸਮੱਗਰੀ ਭੇਜਣ ਦਾ ਫੈਸਲਾ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਨੁਸਾਰ ਬੇਮÏਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਪੀੜਤਾਂ ਲਈ ਕਣਕ, ਤੂੜੀ, ਅਚਾਰ ਅਤੇ ਹੋਰ ਲੋੜੀਂਦੀ ਸਮੱਗਰੀ ਨਾਭਾ ਹਲਕੇ ਤੋਂ ਭੇਜੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਅÏਖੀ ਘੜੀ ਵੇਲੇ ਪੰਜਾਬੀਆਂ ਦੇ ਨਾਲ ਖੜਾ ਹੈ ਅਤੇ ਖੜਾ ਰਹੇਗਾ ਅਤੇ ਪਾਰਟੀ ਵਲੋਂ ਪਹਿਲਾਂ ਵੀ ਹੜਾਂ ਦੀ ਮਾਰ ਹੇਠ ਆਏ ਕਿਸਾਨਾਂ ਅਤੇ ਸਾਰੇ ਵਰਗਾਂ ਦੀ ਬਾਂਹ ਫੜੀ ਹੈ | ਇਸ ਮÏਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੋਦਾ, ਸੀਨੀ, ਅਕਾਲੀ ਆਗੂ ਗੁਰਤੇਜ ਸਿੰਘ ਕÏਲ, ਯੂਥ ਆਗੂ ਪਰਮਜੀਤ ਸਿੰਘ ਥੂਹੀ, ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ,ਗੁਰਸੇਵਕ ਸਿੰਘ ਗੋਲੂ ਬਲਵਿੰਦਰ ਸਿੰਘ ਧਾਰਨੀ,ਅਮਰੀਕ ਸਿੰਘ ਥੂਹੀ, ਸੁਖਵਿੰਦਰ ਸਿੰਘ ਛੀਟਾਂ ਵਾਲਾ, ਮੋਹਣ ਸਿੰਘ ਰਾਮਗੜ੍ਹ, ਲਖਵਿੰਦਰ ਸਿੰਘ ਕਵੇਲੀ,ਰਣਜੀਤ ਸਿੰਘ ਘੁੰਡਰ, ਕਰਮ ਸਿੰਘ ਮਾਂਗੇਵਾਲ, ਗਰਜੰਟ ਸਿੰਘ ਬਿੜਵਾਲ, ਮੇਜਰ ਸਿੰਘ ਸਕੋਹਾ, ਗੁਰਪ੍ਰੀਤ ਸਿੰਘ ਟੋਡਰਵਾਲ, ਰੋਸ਼ਨ ਸਿੰਘ ,ਨਰਿੰਦਰ ਸਿੰਘ ਮਲੇਵਾਲ, ਸੁਰਿੰਦਰ ਸਿੰਘ ਜਿੰਦਲਪੁਰ, ਹੈਪੀ ਸਰਪੰਚ ਦੁਲਦੀ, ਆਸੂ ਜਖਮੀ, ਜਸਵਿੰਦਰ ਸਿੰਘ ਕਾਲਾ, ਲੱਡੂ ਲਾਲ ਗੁਰਤੇਜ ਖਨÏੜਾ, ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ¢