12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਸਾਖੀ ਮੌਕੇ ਗੁਰਜੀਤ ਸਿੰਘ ਕੋਹਲੀ ਨੇ ਕਰਵਾਇਆ ਸਿੱਖੀ ਇਤਿਹਾਸ ਨੂੰ ਸਮਰਪਿਤ ਲਾਈਟ ਐਂਡ ਸਾਊਾਡ ਸਮਾਗਮ

Ad Position 21
No active advertisement
ਅਜੀਤ ਡੈਸਕ 15-04-2026
ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਸਿੱਖ ਮਾਰਸ਼ਲ ਆਰਟ ਗਤਕਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਪ੍ਰਭਾਵਸ਼ਾਲੀ ਨਾਟਕ ਪ੍ਰਦਰਸ਼ਨ ਸਮੇਤ ਇਕ ਵਿਸ਼ਾਲ ਲਾਈਟ ਐਂਡ ਸਾਊਾਡ ਸ਼ੋਅ ਦਾ ਆਯੋਜਨ ਪਟਿਆਲਾ ਵਿਖੇ ਬੀਜੇਪੀ ਆਗੂ ਗੁਰਜੀਤ ਸਿੰਘ ਕੋਹਲੀ ਵਲੋਂ ਕੀਤਾ ਗਿਆ | ਪਟਿਆਲਾ 'ਚ ਅਚਾਨਕ ਪਈ ਤੇਜ ਬਾਰਸ਼ ਨੇ ਸਭ ਨੂੰ ਹੈਰਾਨ ਕਰ ਦਿੱਤਾ, ਪਰ ਗੁਰਜੀਤ ਸਿੰਘ ਕੋਹਲੀ ਦੇ ਅਨੁਸਾਰ ਸੰਗਤ ਦਾ ਵਿਸ਼ਵਾਸ ਅਟੱਲ ਰਿਹਾ | ਅਰਦਾਸ ਤੋਂ ਬਾਅਦ ਮੀਂਹ ਰੁਕ ਗਿਆ ਅਤੇ ਸਮਾਗਮ ਮੁੜ ਸ਼ੁਰੂ ਹੋ ਗਿਆ | ਮੀਂਹ ਰੁਕਣ ਉਪਰੰਤ ਗੁਰਜੀਤ ਸਿੰਘ ਕੋਹਲੀ ਨੇ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਮੋਰਚਾ ਸੰਭਾਲਿਆ ਤੇ ਕੁਝ ਸਮੇ ਵਿਚ ਹੀ ਲਗਭਗ 2000 ਭਿੱਜੀਆਂ ਕੁਰਸੀਆਂ ਹਟਾ ਕੇ ਨਵੀਆਂ ਪਲਾਸਟਿਕ ਗਾਰਡਨ ਕੁਰਸੀਆਂ ਲਗਾਈਆਂ ਗਈਆਂ, ਤਾਂ ਜੋ ਸੰਗਤ ਨੂੰ ਕੋਈ ਦਿੱਕਤ ਨਾ ਆਵੇ | ਮੁੱਖ ਮਹਿਮਾਨ ਸਤਨਾਮ ਸਿੰਘ ਸੰਧੂ, ਮੈਂਬਰ ਰਾਜ ਸਭਾ, ਰਾਤ ਲਗਭਗ 9 : 15 ਵਜੇ ਪਹੁੰਚੇ | ਉਸ ਵੇਲੇ ਤੱਕ ਸਾਰਾ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਮੰਚ 'ਤੇ ਜੋਸ਼ ਭਰੇ ਗਤਕਾ ਪ੍ਰਦਰਸ਼ਨ ਜਾਰੀ ਸਨ | ਮੰਚ 'ਤੇ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਸੰਧੂ ਨੇ ਵਿਸਾਖੀ ਦੀ ਮਹੱਤਤਾ, ਸਿੱਖ ਵਿਰਾਸਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਬਾਰੇ ਗੱਲ ਕੀਤੀ | ਉਨ੍ਹਾਂ ਨੇ ਰਾਜਿਆ ਸਭਾ 'ਚ ਉਠਾਏ ਮੁੱਦਿਆਂ ਅਤੇ ਆਉਣ ਵਾਲੇ ਸਮੇਂ 'ਚ ਮਹਿਲਾ ਸਸਕਤੀਕਰਨ ਲਈ ਆਪਣੇ ਯਤਨਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਨੇ ਸਮਾਗਮ ਦੀ ਸਫਲਤਾ ਲਈ ਗੁਰਜੀਤ ਸਿੰਘ ਕੋਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਂਹ ਕਾਰਨ ਦੇਰੀ ਹੋਣ ਦੇ ਬਾਵਜੂਦ, ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਸੁਚਾਰੂ ਢੰਗ ਨਾਲ ਹੋਇਆ | ਇਸ ਮੌਕੇ 'ਤੇ ਗੁਰਜੀਤ ਸਿੰਘ ਕੋਹਲੀ ਵਲੋਂ ਸਤਨਾਮ ਸਿੰਘ ਸੰਧੂ ਨੂੰ ਸਨਮਾਨ ਵਜੋਂ ਸਿਰੋਪਾਉ ਭੇਂਟ ਕੀਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਭੇਂਟ ਕੀਤੀ ਗਈ | ਸਮਾਗਮ ਦਾ ਸਮਾਪਨ ਇਕਤਾ, ਵਿਸ਼ਵਾਸ ਅਤੇ ਖ਼ਾਲਸਾ ਪੰਥ ਦੀ ਅਟੱਲ ਆਤਮਾ ਦੇ ਸੁਨੇਹੇ ਨਾਲ ਹੋਇਆ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਇੰਦਰਜੀਤ ਸਿੰਘ ਸੰਧੂ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਟੀਮ ਸਮੇਤ ਹੋਏ ਨਤਮਸਤਕ ਅਗਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਵਿਸਾਖੀ ਅਤੇ ਖ਼ਾਲਸਾ ਸਿਰਜਣਾ ਦਿਵਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਰੰਗ ਬ...
Ad Position 24