06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ ਵਲੋਂ ਅਗਰਵਾਲ ਸਭਾ ਦੇ ਨਵ-ਨਿਯੁਕਤ ਪ੍ਰਧਾਨ ਰਾਜੇਸ਼ ਬੱਬੂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 16-04-2026
ਨਾਭਾ, 15 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਰਿਆਸਤੀ ਸ਼ਹਿਰ ਨਾਭਾ ਦੀ ਅਗਰਵਾਲ ਸਭਾ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਕਰਵਾਈ ਗਈ ਸੀ, ਜਿਸ 'ਚ ਰਾਜੇਸ਼ ਬਾਂਸਲ ਬੱਬੂ ਵਲੋਂ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ | ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵਲੋਂ ਅਗਰਵਾਲ ਸਭਾ ਦੇ ਨਵ-ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਪਰੰਤ ਸੰਸਥਾ ਦੇ ਪ੍ਰਧਾਨ ਵਿਕਾਸ ਗੋਇਲ ਨੇ ਕਿਹਾ ਕਿ ਅਗਰਵਾਲ ਸਮਾਜ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਲਈ ਇਕ ਨੇਕ ਦਿਲ ਅਤੇ ਇਮਾਨਦਾਰ ਇਨਸਾਨ ਰਾਜੇਸ਼ ਬਾਂਸਲ ਬੱਬੂ ਅਗਰਵਾਲ ਸਭਾ ਨਾਭਾ ਦੇ ਪ੍ਰਧਾਨ ਬਣੇ ਹਨ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਉਮੀਦ ਹੈ ਕਿ ਨਵ-ਨਿਯੁਕਤ ਪ੍ਰਧਾਨ ਸਮਾਜ ਨੂੰ ਇਕ ਮੰਚ 'ਤੇ ਇਕੱਠਾ ਕਰਨਗੇ | ਨਵ-ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਸੰਸਥਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਗਰਵਾਲ ਸਮਾਜ ਦਾਨਵੀਰ, ਕਰਮਸ਼ੀਲ ਅਤੇ ਪੜਿ੍ਹਆ-ਲਿਖਿਆ ਵਿਉਪਾਰੀ ਸਮਾਜ ਹੈ ਪਰ ਇਕਜੁੱਟ ਨਾ ਹੋਣ ਕਾਰਨ ਇਹ ਸਮਾਜ ਸਰਕਾਰਾਂ ਕੋਲੋਂ ਆਪਣੀਆਂ ਜਾਇਜ਼ ਮੰਗਾਂ ਵੀ ਨਹੀਂ ਮਨਾ ਸਕਿਆ | ਉਨ੍ਹਾਂ ਕਿਹਾ ਕਿ ਇਸ ਲਈ ਅਗਰਵਾਲ ਸਮਾਜ ਨੂੰ ਇਕ ਝੰਡੇ ਥੱਲੇ ਇਕੱਠਾ ਹੋਣਾ ਅੱਜ ਦੀ ਮੁੱਖ ਜ਼ਰੂਰਤ ਹੈ | ਇਸ ਮੌਕੇ ਰਾਜੇਸ਼ ਗਰਗ, ਲਵਲੀ ਗੋਇਲ, ਮਨਦੀਪ ਰਿੰਪਾ ਕੈਸ਼ੀਅਰ, ਰਾਜੇਸ਼ ਗੋਲਡੀ, ਸੰਜੀਵ ਸ਼ਰਮਾ ਗੋਲਡੀ, ਰਵਿੰਦਰ ਪੱਪੂ, ਸ਼ੁਭਮ ਬਾਂਸਲ, ਪਨਪ ਸਿੰਗਲਾ, ਗੋਪੀ ਜੀਂਦੀਆ, ਹੈਪੀ ਠੇਕੇਦਾਰ, ਅਮਿਤ ਮੰਗਲਾ, ਰਾਹੁਲ ਸਿੰਗਲਾ, ਰੋਬਿਨ ਅਰੋੜਾ, ਵਿਪਣ, ਸੰਦੀਪ ਸਿੰਗਲਾ, ਭਾਨੂੰ ਸਿੰਗਲਾ, ਰਮਨ ਸਿੰਗਲਾ, ਸਤਪਾਲ ਅਗਰਵਾਲ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਨਾਮੀ ਜੀ.ਐਸ.ਏ. ਇੰਡਸਟਰੀਜ਼ ਨੂੰ ਸੂਬੇ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਕਾਰਾਂ ਦੀ ਇੱਛਾ ਸ਼ਕਤੀ ਹੋਵੇ ਤਾਂ ਹੀ ਬਣ ਸਕਦਾ ਬੇਅਦਬੀ 'ਤੇ ਕਾਨੂੰਨ-ਪ੍ਰੋ. ਬਡੂੰਗਰ
Ad Position 24