ਭੁੱਨਰਹੇੜੀ, 15 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਤੋ ਕਾਂਗਰਸ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆ ਵਲੋਂ ਅਨਾਜ ਮੰਡੀਆਂ ਦਾ ਕੀਤਾ ਗਿਆ | ਦਾਣਾ ਮੰਡੀ ਭੁੱਨਰਹੇੜੀ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਮੰਡੀ 'ਚ ਆਪਣੀ ਫ਼ਸਲ ਵੇਚਣ ਲਈ ਪਹੁੰਚੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਭੱਟੀਆ ਨੇ ਕਿਹਾ ਕਿ ਸਰਕਾਰ ਵਲੋਂ ਖ਼ਰੀਦ ਪ੍ਰਬੰਧਾਂ ਸੰਬੰਧੀ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਪੱਧਰ 'ਤੇ ਸੱਚ ਸਾਬਤ ਨਹੀਂ ਹੋ ਰਹੇ | ਮੰਡੀਆਂ ਵਿਚ ਲਿਫ਼ਟਿੰਗ ਬਹੁਤ ਸੁਸਤ ਹੋਣ ਕਾਰਨ ਫ਼ਸਲ ਦੇ ਢੇਰ ਲੱਗ ਰਹੇ ਹਨ, ਕਿਸਾਨਾਂ ਨੂੰ ਹੋਰ ਫ਼ਸਲ ਉਤਾਰਨ ਲਈ ਥਾਂ ਦੀ ਘਾਟ ਆ ਰਹੀ ਹੈ | ਉਨ੍ਹਾਂ ਕਿਹਾ ਕਿ ਕਈ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਹੀ ਬੈਠੇ ਹਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਸਮ ਦੇ ਬਦਲਦੇ ਹਾਲਾਤ ਕਾਰਨ ਵੀ ਓਪਨ ਮੰਡੀਆਂ 'ਚ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਵੱਖ-ਵੱਖ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਵੀ ਖ਼ਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੀ ਹੈ | ਭੱਟੀਆ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲਿਫ਼ਟਿੰਗ ਤੇਜ ਕੀਤੀ ਜਾਵੇ ਅਤੇ ਕਿਸਾਨਾਂ ਦੀ ਅਦਾਇਗੀ ਤੁਰੰਤ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾਵੇ | ਇਸ ਮੌਕੇ ਮੰਡੀ ਪ੍ਰਧਾਨ ਪਿ੍ਥੀਪਾਲ ਸਿੰਘ ਧਾਂਦੀਆਂ, ਰਾਜੀਵ ਮਿੱਤਲ, ਨਿਰਮਲ ਸਿੰਘ, ਜਗਮੋਹਨ ਸਿੰਘ, ਸੁਨੀਲ ਕੁਮਾਰ, ਸਤਿਨਾਮ ਸਿੰਘ, ਗੁਰਨਾਮ ਸਿੰਘ, ਕਾਹਨ ਸਿੰਘ ਮੰਜਾਲ, ਰਾਮਕਿ੍ਸ਼ਨ, ਟੋਨੀ ਲਾਲੀਨਾ, ਅਵਤਾਰ ਸਿੰਘ, ਕਸ਼ਮੀਰੀ ਲਾਲ, ਜਸਪਾਲ ਸ਼ਰਮਾ, ਸਤੀਸ਼ ਸ਼ਰਮਾ, ਮਹਿੰਦਰ ਸਿੰਘ, ਗੁਰਮੀਤ ਬਾਵਾ, ਦੇਸ ਰਾਜ ਸ਼ਰਮਾ, ਸੁਖਵਿੰਦਰ ਗਿਰੀ, ਗੁਰਸੇਵਕ ਸਿੰਘ ਅਤੇ ਰਮਨ ਕੁਮਾਰ ਆਦਿ ਮੌਜੂਦ ਸਨ |