06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਯੂਰੀਆ ਖਾਦ ਦੀ ਅਣਅਧਿਕਾਰਤ ਵਰਤੋਂ 'ਤੇ ਫ਼ਰਮ ਵਿਰੁੱਧ ਮੁਕੱਦਮਾ ਦਰਜ-ਮੁੱਖ ਖੇਤੀਬਾੜੀ ਅਫ਼ਸਰ

Ad Position 21
No active advertisement
ਅਜੀਤ ਡੈਸਕ 16-04-2026
ਪਟਿਆਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਵਲੋਂ ਯੂਰੀਆ ਖਾਦ ਦੀ ਅਣਅਧਿਕਾਰਤ ਵਰਤੋਂ ਮਾਮਲੇ ਵਿਚ ਇਕ ਫ਼ਰਮ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਦਾਰਾ ਸਿੰਘ ਨੇ ਦੱਸਿਆ ਕਿ ਵਿਭਾਗੀ ਟੀਮ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਸ੍ਰੀ ਕਿ੍ਸ਼ਨ ਕਿ੍ਪਾ ਇੰਡਸਟਰੀਜ਼, ਧਬਲਾਨ ਰੋਡ ਨੇੜੇ ਰੱਖੜਾ ਸ਼ੂਗਰ ਮਿੱਲ, ਪਿੰਡ ਖੇੜੀ ਗੋੜੀਆਂ ਵਿਖੇ ਚੈਕਿੰਗ ਦੌਰਾਨ ਯੂਰੀਆ ਖਾਦ ਨੂੰ ਫੀਡ ਤਿਆਰ ਕਰਨ ਲਈ ਅਣਅਧਿਕਾਰਤ ਤੌਰ 'ਤੇ ਸਟੋਰ ਕੀਤਾ ਹੋਇਆ ਪਾਇਆ | ਉਨ੍ਹਾਂ ਕਿਹਾ ਕਿ ਖਾਦ ਨੂੰ ਹੋਰ ਥੈਲਿਆਂ ਵਿਚ ਭਰ ਕੇ ਰੱਖਿਆ ਗਿਆ ਸੀ ਅਤੇ ਸਬੰਧਿਤ ਦਸਤਾਵੇਜ਼ ਵੀ ਮੌਜੂਦ ਨਹੀਂ ਸਨ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਦ ਦੀ ਅਣਅਧਿਕਾਰਤ ਸਟੋਰੇਜ ਅਤੇ ਹੋਰ ਥੈਲਿਆਂ ਵਿਚ ਭਰਨ 'ਤੇ ਪਾਬੰਦੀ ਹੈ | ਇਸ ਉਲੰਘਣਾ ਦੇ ਮੱਦੇਨਜ਼ਰ ਖਾਦ ਕੰਟਰੋਲ ਆਰਡਰ 1985 ਅਧੀਨ ਕਾਰਵਾਈ ਕਰਦਿਆਂ ਯੂਰੀਆ ਖਾਦ ਨੂੰ ਸੀਜ ਕਰ ਲਿਆ ਗਿਆ ਹੈ | ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਫ਼ਰਮ ਵਲੋਂ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕੀਤੀ ਗਈ ਹੈ | ਇਸ ਤੋਂ ਇਲਾਵਾ ਬੀ.ਐਨ.ਐੱਸ. 2023 ਦੀ ਸੰਬੰਧਿਤ ਧਾਰਾ ਹੇਠ ਵੀ ਮਾਮਲਾ ਦਰਜ ਕੀਤਾ ਗਿਆ ਹੈ | ਮੁੱਖ ਖੇਤੀਬਾੜੀ ਅਫ਼ਸਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਡੀਲਰ ਖਾਦ ਦੀ ਕਾਲਾਬਾਜ਼ਾਰੀ ਕਰਦਾ ਹੈ, ਨਿਰਧਾਰਿਤ ਰੇਟ ਤੋਂ ਵੱਧ ਕੀਮਤ ਵਸੂਲਦਾ ਹੈ ਜਾਂ ਖਾਦ ਨੂੰ ਗੈਰ-ਖੇਤੀ ਵਰਤੋਂ ਲਈ ਵੇਚਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਨੇ ਦਸਵੀਂ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਮੰਡੀਆਂ 'ਚੋਂ ਕਣਕ ਦੀ ਖ਼ਰੀਦ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ-ਚੌਧਰੀਮਾਜਰਾ
Ad Position 24