ਰਾਜਪੁਰਾ, 15 ਅਪ੍ਰੈਲ (ਜੀ.ਪੀ. ਸਿੰਘ)-ਅਗਾਮੀ 2027 ਚੋਣਾਂ ਦੇ ਮੱਦੇਨਜਰ ਹਲਕਾ ਰਾਜਪੁਰਾ 'ਚ ਕਾਂਗਰਸ ਪਾਰਟੀ ਨੇ ਆਪਣੇ ਸੰਗਠਨ ਨੂੰ ਬੂਥ ਪੱਧਰ ਤੇ ਹੋਰ ਮਜਬੂਤ ਕਰਦਿਆਂ ਬਲਾਕ ਕਾਂਗਰਸ ਦਿਹਾਤੀ ਲਈ 5 ਦਿਹਾਤੀ ਮੰਡਲਾਂ ਦੇ ਇੰਚਾਰਜ ਅਤੇ ਪਿੰਡਾਂ ਦੇ 101 ਬੂਥਾਂ 'ਤੇ ਬੂਥ ਇੰਚਾਰਜ ਨਿਯੁਕਤ ਕੀਤੇ ਹਨ | ਇਸ ਸਬੰਧੀ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੋਜੂਦਗੀ 'ਚ ਬਲਾਕ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਨੇ ਦੱਸਿਆ ਕਿ ਰਾਜਪੁਰਾ ਬਲਾਕ ਕਾਂਗਰਸ ਪਾਰਟੀ ਦਿਹਾਤੀ ਵਲੋਂ ਚੋਣ ਹਲਕਾ ਰਾਜਪੁਰਾ ਦਿਹਾਤੀ ਲਈ 5 ਮੰਡਲਾਂ ਦੇ ਇੰਚਾਰਜ ਨਿਯੁਕਤ ਕੀਤੇ ਹਨ ਜੋ ਕਿ ਆਪਣੇ ਬੂਥ ਇੰਚਾਰਜਾਂ ਨਾਲ ਮਿਲ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਕਾਂਗਰਸ ਸਰਕਾਰ ਸਮੇਂ ਹਲਕੇ 'ਚ ਹੋਏ ਵਿਕਾਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਤੇ ਸੰਗਠਨ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਨਗੇ | ਉਨ੍ਹਾਂ ਦੱਸਿਆ ਕਿ ਮੰਡਲ ਨੰਬਰ-1 'ਚ ਗੁਰਪ੍ਰੀਤ ਸਿੰਘ ਜੰਡੋਲੀ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਿਨ੍ਹਾਂ ਦੇ ਨਾਲ 17 ਬੂਥਾਂ ਦੇ ਨਿਯੁਕਤ ਕੀਤੇ ਇੰਚਾਰਜ ਕੰਮ ਕਰਨਗੇ | ਮੰਡਲ ਨੰਬਰ-2 ਲਈ ਜੀਤ ਸਿੰਘ ਪੰਮੀ ਉਗਾਣੀ ਨੂੰ ਮੰਡਲ ਇੰਚਾਰਜ ਬਣਾਇਆ ਗਿਆ ਹੈ | ਜਿਸ ਦੇ ਨਾਲ ਪਿੰਡਾਂ ਦੇ 19 ਬੂਥ ਇੰਚਾਰਜ ਮਿਲ ਕੇ ਬੂਥ ਪੱਧਰ 'ਤੇ ਕੰਮ ਕਰਨਗੇੇ | ਇਸੇ ਤਰ੍ਹਾਂ ਮੰਡਲ ਨੰਬਰ-3 ਲਈ ਅਮਰ ਸਿੰਘ ਮਿਰਜਾਪੁਰ ਮੰਡਲ ਇੰਚਾਰਜ ਅਤੇ 21 ਬੂਥ ਇੰਚਾਰਜ ਜੋੜੇ ਗਏ ਹਨ ਜੋ ਅਮਰ ਸਿੰਘ ਨਾਲ ਮਿਲ ਕੇ ਕੰਮ ਕਰਨਗੇ | ਮੰਡਲ ਨੰਬਰ-4 ਲਈ ਮੰਡਲ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਬੂਟਾ ਸਿੰਘ ਵਾਲਾ ਹੋਣਗੇ ਤੇ ਉਹਨਾਂ ਨਾਲ ਨਿਯੁਕਤ ਕੀਤੇ ਗਏ 24 ਬੂਥ ਇੰਚਾਰਜ ਕਾਂਗਰਸ ਪਾਰਟੀ ਲਈ ਕੰਮ ਕਰਨਗੇ | ਗੱਦੋਮਾਜਰਾ ਨੇ ਦੱਸਿਆ ਕਿ ਮੰਡਲ ਨੰਬਰ-5 ਦੇ ਮੰਡਲ ਇੰਚਾਰਜ ਰਜਿੰਦਰ ਸਿੰਘ ਰਾਜੂ ਮਠਿਆੜਾਂ ਨਿਯੁਕਤ ਕੀਤੇ ਗਏ ਅਤੇ ਉਨ੍ਹਾਂ ਪਿੰਡਾਂ ਦੇ 20 ਬੂਥ ਇੰਚਾਰਜ ਮਿਲ ਕੇ ਪਾਰਟੀ ਪ੍ਰਚਾਰ ਕਰਨਗੇ |