28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਸਰਕਾਰ ਮੁਲਾਜ਼ਮਾਂ ਦਾ 16 ਫੀਸਦੀ ਡੀ.ਏ. ਜਾਰੀ ਕਰੇ - ਅਧਿਆਪਕ ਦਲ ਪੰਜਾਬ

Ad Position 21
No active advertisement
ਅਜੀਤ ਡੈਸਕ 17-04-2026
ਨਾਭਾ, 16 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਵਲੋਂ 16 ਫੀਸਦੀ ਡੀ ਏ ਘੱਟ ਦਿੱਤਾ ਜਾ ਰਿਹਾ ਹੈ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮਾਂ ਨੂੰ 16 ਫੀਸਦੀ ਡੀਏ ਦੇਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਹੁਣ ਜੇਕਰ ਪੰਜਾਬ ਸਰਕਾਰ ਵਲੋਂ ਡੀਏ ਦੇਣ ਦਾ ਮਸਲਾ ਲਮਕਾਉਣ ਲਈ ਕੋਰਟ ਦੇ ਹੁਕਮਾਂ ਵਿਰੁੱਧ ਕੋਈ ਪਟੀਸ਼ਨ ਅੱਗੇ ਕੋਰਟ ਵਿਚ ਪਾਈ ਗਈ ਤਾਂ ਇਹ ਮੁਲਾਜ਼ਮ ਵਰਗ ਦੇ ਵਿਰੁੱਧ ਹੋਵੇਗਾ ਤੇ ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮ ਵਰਗ ਵਿਚ ਹੋਰ ਵਧੇਰੇ ਰੋਸ ਫੈਲੇਗਾ | ਪੰਜਾਬ ਦੀ ਮਾਨ ਸਰਕਾਰ ਨੇ ਮੁਲਾਜ਼ਮ ਵਰਗ ਨਾਲ ਕੀਤੇ ਵਾਅਦਿਆਂ ਵਿਚੋਂ ਚਾਰ ਸਾਲਾਂ ਵਿਚ ਇਕ ਵੀ ਪੂਰਾ ਨਹੀਂ ਕੀਤਾ ਗਿਆ | ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਚੇਤੇ ਕਰਾਉਂਦਿਆਂ ਕਿਹਾ ਕਿ ਤੂਸੀ ਹਮੇਸ਼ਾ ਕਹਿੰਦੇ ਰਹਿੰਦੇ ਹੋ ਮੇਰੇ ਕੋਲ ਮੰਗ ਪੱਤਰ ਨਹੀਂ ਹੱਕ ਪੱਤਰ ਲੈ ਕੇ ਆਵੋ, ਤੁਸੀਂ ਇਹ ਵੀ ਕਹਿੰਦੇ ਹੋ ਸਰਕਾਰ ਦਾ ਖ਼ਜ਼ਾਨਾ ਕਦੇ ਖ਼ਾਲੀ ਨਹੀਂ ਹੰਦਾ ਨੀਅਤ ਸ਼ਾਫ ਹੋਣੀ ਚਾਹੀਦੀ ਹੈ,ਮੁੱਖ ਮੰਤਰੀ ਸਾਹਿਬ ਕਿਸੇ ਨੂੰ ਵੀ ਤੁਹਾਡੀ ਨੀਅਤ 'ਤੇ ਕੋਈ ਸ਼ੱਕ ਨਹੀ ਹੈ ਮੁਲਾਜ਼ਮ ਵਰਗ ਨੂੰ ਤੁਹਾਡੇ ਤੋ ਅਜੇ ਬਹੁਤ ਵੱਡੀਆਂ ਆਸਾਂ ਹਨ, ਡੀ ਏ ਲੈਣਾ ਮੁਲਾਜ਼ਮਾਂ ਦਾ ਹੱਕ ਹੈ | ਧਾਲੀਵਾਲ ਨੇ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 16 ਪ੍ਰਤੀਸ਼ਤ ਡੀ ਏ ਦੇਣ ਦੀ ਪੂਰਜੋਰ ਮੰਗ ਕਰਦਿਆਂ ਕਿਹਾ ਕਿ ਡੀ ਏ ਦੇਣ ਦਾ ਜਲਦ ਤੋਂ ਜਲਦ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫਤਾਰ ਅਗਲੀ ਖ਼ਬਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ-ਮਨਪ੍ਰੀਤ ਸਿੰਘ
Ad Position 24