29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੀ.ਐਲ.ਓ. ਡਿਊਟੀ ਜੁਆਇਨ ਨਾ ਕਰਨ 'ਤੇ ਜਾਰੀ ਹੋਏ ਸਸਪੈਂਸ਼ਨ ਆਰਡਰਾਂ ਖਿਲਾਫ ਡੀ.ਸੀ. ਪਟਿਆਲਾ ਨੂੰ ਮਿਲਿਆ ਡੀ.ਟੀ.ਐੱਫ. ਦਾ ਵਫਦ

Ad Position 21
No active advertisement
ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਦੇ ਵਫਦ ਵਲੋਂ ਐਸ.ਡੀ.ਐਮ. ਦੁੱਧਨ ਸਾਧਾਂ ਦੁਆਰਾ ਦੋ ਅਧਿਆਪਕਾਂ ਨੂੰ ਬੀ.ਐਲ.ਓ. ਡਿਊਟੀ ਜੁਆਇਨ ਨਾ ਕਰਨ 'ਤੇ ਸਸਪੈਂਡ ਕਰਨ ਦੀ ਸਿਫਾਰਸ਼ ਦੇ ਵਿਰੋਧ ਵਿਚ ਡੀ.ਸੀ. ਪਟਿਆਲਾ ਨੂੰ ਮਿਲਕੇ ਮੰਗ ਪੱਤਰ ਦਿੱਤਾ ਗਿਆ¢ ਇਸ ਮÏਕੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਅਤਿੰਦਰਪਾਲ ਘੱਗਾ, ਹਰਵਿੰਦਰ ਰੱਖੜਾ ਅਤੇ ਰਾਜਿੰਦਰ ਸਮਾਣਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਅਧਿਆਪਕਾਂ ਜਗਜੀਤ ਸਿੰਘ ਅਤੇ ਸੁਦੇਸ਼ ਕੁਮਾਰ ਨੂੰ ਬੀ.ਐਲ.ਓ. ਡਿਊਟੀ ਜੁਆਇਨ ਕਰਨ ਲਈ ਉਪਰੋਕਤ ਐਸ.ਡੀ.ਐਮ. ਦੇ ਦਫ਼ਤਰ ਵਲੋਂ ਕਿਹਾ ਗਿਆ ਸੀ ਜਿਸ ਤੇ ਇਨ੍ਹਾਂ ਅਧਿਆਪਕਾਂ ਨੇ ਬਿਨੈ-ਪੱਤਰ ਰਾਹੀਂ ਆਪਣੀ ਮਜਬੂਰੀ ਨੂੰ ਦੱਸਦੇ ਹੋਏ ਬੀ.ਐਲ.ਓ. ਡਿਊਟੀ ਜੁਆਇਨ ਕਰਨ ਤੋਂ ਅਸਮਰਥਾ ਜਾਹਿਰ ਕੀਤੀ ਸੀ¢ ਐਸ.ਡੀ.ਐਮ. ਦੁਆਰਾ ਇਨ੍ਹਾਂ ਅਧਿਆਪਕਾਂ ਦੀ ਅਰਜੀ ਦੇਖ ਕੇ ਵਿਚਾਰ ਕਰਨ ਤੋਂ ਬਿਨਾਂ ਹੀ ਇਹਨਾਂ ਨੂੰ ਸਸਪੈਂਡ ਕਰਨ ਦਾ ਨਾਦਰਸ਼ਾਹੀ ਹੁਕਮ ਚਾੜ ਦਿੱਤਾ ਗਿਆ¢ ਆਗੂਆਂ ਨੇ ਡੀ.ਸੀ. ਪਟਿਆਲਾ ਤੋਂ ਸਸਪੈਂਸ਼ਨ ਦੀ ਸਿਫਾਰਸ਼ ਕਰਨ ਵਾਲੇ ਪੱਤਰ 'ਤੇ ਰੋਕ ਲਗਾਉਣ ਅਤੇ ਗੈਰ ਵਿਦਿਅਕ ਡਿਊਟੀਆਂ ਦੇ ਸੰਬੰਧ ਵਿਚ ਵਿਸਥਾਰ ਨਾਲ ਗੱਲਬਾਤ ਕਰਨ ਲਈ ਸਮਾਂ ਮੰਗਿਆ¢ ਜਿਸ 'ਤੇ ਡੀ.ਸੀ. ਪਟਿਆਲਾ ਵਲੋਂ ਸਹਿਮਤੀ ਪ੍ਰਗਟਾਈ ਗਈ¢ ਉਪਰੰਤ ਆਗੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਰਕਾਰ ਦੇ ਸਾਰੇ ਨੁਮਾਇੰਦੇ ਸੂਬੇ ਵਿਚ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ¢ ਪਰ ਅਸਲ ਵਿਚ ਹਕੀਕਤ ਇਹ ਹੈ ਕਿ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਪਹਿਲਾਂ ਨਾਲੋਂ ਕਿਤੇ ਵੱਧ ਕੇ ਲਗਾਈਆਂ ਜਾ ਰਹੀਆਂ ਹਨ¢ ਅਧਿਆਪਕਾਂ ਨੂੰ ਬੀ.ਐਲ.ਓ. ਡਿਊਟੀ ਦੇ ਤਹਿਤ ਵੋਟਰ ਸੂਚੀਆਂ ਦੀ ਸੁਧਾਈ, ਮÏਜੂਦਾ ਸਮੇਂ ਵਿਚ ਐਸ.ਆਈ.ਆਰ. ਦਾ ਕੰਮ ਅਤੇ ਹੋਰ ਚੋਣ ਕੰਮਾਂ ਲਈ ਲਗਾਤਾਰ ਸਕੂਲਾਂ ਤੋਂ ਬਾਹਰ ਰੱਖਿਆ ਜਾਂਦਾ ਹੈ¢ ਹੁਣ ਜਨਗਣਨਾ 2026 ਵਿਚ ਵੱਡੇ ਪੱਧਰ 'ਤੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਵਿੱਚ ਲਗਾਇਆ ਗਿਆ ਹੈ¢ ਇਸ ਤੋਂ ਇਲਾਵਾ ਸਿਹਤ ਸਕੀਮ ਵਿਚ ਹੈਲਥ ਕਾਰਡ ਬਣਾਉਣ ਲਈ ਵੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ¢ ਜਦੋਂ ਕਿ ਸਕੂਲਾਂ ਵਿੱਚ ਕਲਰਕਾਂ ਦੀ ਘਾਟ ਕਾਰਨ ਡਾਕ ਤਿਆਰ ਕਰਨੀ, ਆਨਲਾਈਨ ਪੋਰਟਲ ਈ-ਪੰਜਾਬ ਅਪਡੇਟ ਕਰਨਾ, ਮਿਡ ਡੇ ਮੀਲ ਦਾ ਹਿਸਾਬ ਕਿਤਾਬ ਰੱਖਣਾ ਅਤੇ ਹੋਰ ਫਾਲਤੂ ਰਿਪੋਰਟਾਂ ਭੇਜਣ ਦਾ ਕੰਮ ਵੀ ਅਧਿਆਪਕਾਂ ਨੂੰ ਕਰਨਾ ਪੈਂਦਾ ਹੈ¢ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ ਤੋਂ ਫਾਰਗ ਕਰਕੇ ਵਾਪਸ ਸਕੂਲਾਂ ਵਿਚ ਭੇਜਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ¢ ਇਸ ਮÏਕੇ ਹਰਦੀਪ ਟੋਡਰਪੁਰ, ਰਾਮ ਸ਼ਰਨ, ਗੁਰਜੀਤ ਘੱਗਾ, ਸਤਪਾਲ ਸਮਾਣਵੀ, ਹਰਿੰਦਰ ਪਟਿਆਲਾ, ਕ੍ਰਿਸ਼ਨ ਚਹਾਣਕੇ, ਮੈਡਮ ਪੂਜਾ, ਮੈਡਮ ਅਲਕਾ, ਗੁਰਪ੍ਰੀਤ ਸਿੰਘ ਨਾਭਾ, ਹਰਵਿੰਦਰ ਬੇਲੂਮਾਜਰਾ, ਗੁਰਵਿੰਦਰ ਖੱਟੜਾ, ਭਰਤ ਕੁਮਾਰ, ਪਿ੍ਤਪਾਲ ਸਿੰਘ, ਪਵਨ ਕੁਮਾਰ, ਕੁਲਵਿੰਦਰ ਬਰਸਟ, ਚਮਕÏਰ ਸਿੰਘ, ਜਗਦੀਪ ਮੰਡੋੜ ਸਮੇਤ ਅਧਿਆਪਕ ਆਗੂ ਵੱਡੀ ਗਿਣਤੀ 'ਚ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਰਾਮਨਾਥ ਭਿੱਲਾ (ਬਰਾਸ) ਦੇ ਦਿਹਾਂਤ 'ਤੇ ਬਾਬੂ ਕਬੀਰ ਦਾਸ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
Ad Position 24