22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਾਤਾਵਰਨ ਪ੍ਰੇਮੀਆਂ ਵਲੋਂ ਰਾਜਨੀਤਿਕ ਪਾਰਟੀ ਵਲੋਂ ਫੈਲਾਏ ਕੂੜੇ ਨੂੰ ਕੀਤਾ ਸਾਫ਼ <br/>

Ad Position 21
No active advertisement
ਅਜੀਤ ਡੈਸਕ 19-04-2026
ਪਟਿਆਲਾ, 18 ਅਪ੍ਰੈਲ (ਅ.ਸ. ਆਹਲੂਵਾਲੀਆ)-ਨਗਰ ਨਿਗਮ ਹਦੂਦ ਅੰਦਰ ਥਾਂ-ਥਾਂ 'ਤੇ ਪਏ ਕੂੜੇ-ਕਰਕਟ ਨੂੰ ਚੁੱਕਣ ਲਈ ਜਿੱਥੇ ਨਗਰ ਨਿਗਮ ਮੁਲਾਜ਼ਮ ਸਰਗਰਮ ਹਨ ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਕਾਫੀ ਯੋਗਦਾਨ ਪਾ ਰਹੀਆਂ ਹਨ | ਆਲਾ ਦੁਆਲਾ ਸਾਫ਼ ਰੱਖਣ ਵਿਚ ਥਾਂ-ਥਾਂ ਬਣੀਆਂ ਪਾਰਕ ਕਮੇਟੀਆਂ ਵਲੋਂ ਵੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ | ਦੂਜੇ ਪਾਸੇ ਰਾਜਸੀ ਅਤੇ ਕਈ ਥਾਈ ਧਾਰਮਿਕ ਸਮਾਗਮ ਕਰਕੇ ਪਲਾਸਟਿਕ ਆਦਿ ਦਾ ਕੂੜਾ ਸੁੱਟ ਕੇ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਕਾਰਕੁਨ ਤੁਰਦੇ ਬਣਦੇ ਹਨ | ਜਿਸ ਦੀ ਮਿਸਾਲ ਲੰਘੇ ਦਿਨੀਂ ਭੁਪਿੰਦਰਾ ਰੋਡ 'ਤੇ ਸਥਿਤ ਪਾਰਕ ਦੇ ਆਲੇ-ਦੁਆਲੇ ਦੇਖਣ ਨੂੰ ਮਿਲੀ ਜਿੱਥੇ ਦੂਰ-ਦੂਰ ਤੱਕ ਪਲਾਸਟਿਕ ਦੇ ਗਲਾਸ ਪਲੇਟਾਂ ਆਦਿ ਖਿੱਲਰੇ ਪਏ ਸਨ | ਜਿਸ ਨੂੰ ਵਾਤਾਵਰਣ ਪ੍ਰੇਮੀਆਂ ਨੇ ਬਹੁਤੀ ਚੰਗੀ ਗੱਲ ਨਾ ਕਹਿੰਦਿਆਂ ਪਾਰਟੀ ਆਗੂਆਂ ਨੂੰ ਜ਼ਿੰਮੇਵਾਰ ਰਵੱਈਆ ਅਪਣਾਉਣ ਦੀ ਅਪੀਲ ਕੀਤੀ | ਇੱਥੇ ਪਏ ਕੂੜੇ ਕਰਕਟ ਨੂੰ ਪਾਰਕ ਵਿਚ ਆਉਣ ਵਾਲੇ ਨਾਗਰਿਕਾਂ ਨੇ ਖ਼ੁਦ ਸਾਫ਼ ਅਤੇ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਸਪਾਰਕਲਿੰਗ ਸਕੂਲ ਪਾਤੜਾਂ ਦੇ ਦਸਵੀਂ ਜਮਾਤ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮੋਦੀ ਸਰਕਾਰ ਦੀ ਤੁਰੰਤ ਕਾਰਵਾਈ ਨਾਲ ਕਿਸਾਨਾਂ ਨੂੰ ਵੱਡੀ ਰਾਹਤ-ਪਰਮਜੀਤ ਕੈਂਥ
Ad Position 24