02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਿਸਾਨਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਕਿ੍ਸ਼ਨ ਸਿੰਘ ਸਨੌਰ <br/>

Ad Position 21
No active advertisement
ਅਨਾਜ ਮੰਡੀ ਬਹਾਦਰਗੜ੍ਹ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਿ੍ਸ਼ਨ ਸਿੰਘ ਸਨੌਰ, ਹਰਮਿੰਦਰ ਸਿੰਘ ਜੋਗੀਪੁਰ ਅਤੇ ਹੋਰ | ਅਜੀਤ ਤਸਵੀਰ <br/> 20-04-2026
ਬਹਾਦਰਗੜ੍ਹ, 19 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਅੱਜ ਬਹਾਦਰਗੜ੍ਹ ਅਤੇ ਪਿੰਡ ਦੌਣ ਕਲਾਂ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਉਨ੍ਹਾਂ ਕਿਹਾ ਕਿ ਬਹਾਦਰਗੜ੍ਹ ਦੀ ਅਨਾਜ ਮੰਡੀ ਵਿਚ 15 ਦਿਨਾਂ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਅੱਜ ਤੱਕ ਪੱਕੇ ਬਿੱਲ ਨਹੀਂ ਕੱਟੇ ਗਏ ਅਤੇ ਨਾ ਹੀ ਕਿਸਾਨਾਂ ਦੀ ਅਦਾਇਗੀ ਹੋਈ ਹੈ | ਉਨ੍ਹਾਂ ਕਿਹਾ ਕਿ ਮੰਡੀ ਦੇ ਫੜ੍ਹ ਟੁੱਟੇ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਉਤਾਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਵਿਚ ਸਰਕਾਰੀ ਚੌਂਕੀਦਾਰ ਨਾ ਹੋਣ ਕਰਕੇ ਫ਼ਸਲ ਮੰਡੀਆਂ ਵਿਚੋਂ ਚੋਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡ ਦੌਣਕਲਾਂ ਵਿਖੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 14-14 ਦਿਨਾਂ ਤੋਂ ਮੰਡੀ ਵਿਚ ਆਪਣੀ ਕਣਕ ਦੀਆਂ ਢੇਰੀਆਂ ਦੀ ਰਾਖੀ ਬੈਠੇ ਹਨ ਪਰ ਸਰਕਾਰ ਵਲੋਂ ਖ਼ਰੀਦ ਅਤੇ ਚੁਕਾਈ ਦੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ | ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਮੰਡੀਆਂ ਵਿਚ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ | ਪੀਣ ਵਾਲੇ ਪਾਣੀ ਦੀ ਘਾਟ ਦੇ ਨਾਲ-ਨਾਲ ਪਖਾਨਿਆਂ ਵਿਚ ਭਾਰੀ ਗੰਦਗੀ ਫੈਲੀ ਹੋਈ ਸੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਹ ਸ਼ਿਕਾਇਤ ਕੀਤੀ ਕਿ ਬਿਜਲੀ ਦਾ ਪ੍ਰਬੰਧ ਵੀ ਕਈ ਦਿਨਾਂ ਤੋਂ ਠੱਪ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਪਨਸਪ ਦੇ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਕਿਹਾ ਕਿਸਾਨਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਮੌਕੇ 'ਤੇ ਭਰੋਸਾ ਦਿਵਾਇਆ ਕਿ ਕਿਸਾਨ ਕਰਨਵੀਰ ਸਿੰਘ ਅਤੇ ਕਿਸਾਨ ਗੁਰਦਿਆਲ ਸਿੰਘ ਨੰਬਰਦਾਰ ਜੋ ਲੰਮੇ ਸਮੇਂ ਤੋਂ ਮੰਡੀ ਵਿਚ ਕਣਕ ਦੀ ਖ਼ਰੀਦ ਹੋਣ ਦੀ ਉਡੀਕ ਕਰ ਰਹੇ ਸਨ, ਦੀ ਕਣਕ ਦੀ ਖ਼ਰੀਦ ਅੱਜ ਹੀ ਮੁਕੰਮਲ ਕਰ ਲਈ ਜਾਵੇਗੀ ਅਤੇ ਮੰਡੀ ਵਿਚ ਸਫ਼ਾਈ ਵਿਵਸਥਾ ਨੂੰ ਤੁਰੰਤ ਦਰੁਸਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਜੇਕਰ ਜਲਦੀ ਸੁਧਾਰ ਨਾ ਹੋਇਆ ਤਾਂ ਸਰਕਾਰ ਵਿਰੁੱਧ ਮੋਰਚਾ ਖੋਲਿ੍ਹਆ ਜਾਵੇਗਾ | ਇਸ ਮੌਕੇ ਹਰਮਿੰਦਰ ਸਿੰਘ ਜੋਗੀਪੁਰ, ਲਖਵਿੰਦਰ ਸਿੰਘ ਪ੍ਰਧਾਨ ਆਲ ਸਕੂਲ ਟਰਾਂਸਪੋਰਟ ਯੂਨੀਅਨ ਜ਼ਿਲ੍ਹਾ ਪਟਿਆਲਾ, ਗੁਰਪ੍ਰੀਤ ਸਿੰਘ ਬੁੱਢਨਪੁਰ, ਸੁਰਿੰਦਰ ਸਿੰਘ ਆਸਰਪੁਰ, ਰਾਮ ਚੰਦਰ, ਗੁਰਦਿਆਲ ਸਿੰਘ ਨੰਬਰਦਾਰ ਦੌਣ ਕਲਾਂ, ਕਰਨਵੀਰ ਸਿੰਘ ਦੌਣ ਕਲਾਂ, ਹਰਜੀਤ ਸਿੰਘ ਦੌਣਕਲਾਂ, ਚਰਨਜੀਤ ਸਿੰਘ ਬਹਾਦਰਗੜ੍ਹ, ਮਲੂਕ ਸਿੰਘ, ਵੀਰ ਦਵਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਹੈਪੀ, ਗੁਰਤੇਜ ਸਿੰਘ ਦੌਣ ਕਲਾਂ, ਸੁਰਜੀਤ ਸਿੰਘ ਨੰਬਰਦਾਰ, ਲਾਭ ਸਿੰਘ ਦੌਣ ਕਲਾਂ, ਅਮਨਿੰਦਰ ਸਿੰਘ ਬੋਹੜਪੁਰ, ਮਨਜੀਤ ਸਿੰਘ ਦੌਣ ਕਲਾਂ, ਕਰਮ ਸਿੰਘ ਦੌਣ ਕਲਾਂ, ਰਣਵੀਰ ਸਿੰਘ ਦੌਣ ਕਲਾਂ, ਸੁਰਿੰਦਰ ਮੋਹਨ ਪੰਡਿਤ, ਕਰਮ ਸਿੰਘ ਦੌਣ ਕਲਾਂ ਅਤੇ ਹੋਰ ਕਿਸਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ <br/> ਅਗਲੀ ਖ਼ਬਰ ਗਊ ਰੱਖਿਆ ਅਭਿਆਨ ਦੇ ਵਫ਼ਦ ਵਲੋਂ ਭਾਜਪਾ ਦੇ ਪ੍ਰਮੁੱਖ ਆਗੂਆਂ ਨੂੰ 27 ਦੇ ਸਮਾਗਮ ਸੰਬੰਧੀ ਸੱਦਾ ਪੱਤਰ <br/>
Ad Position 24