ਸਮਾਣਾ, 19 ਅਪ੍ਰੈਲ (ਸਾਹਿਬ ਸਿੰਘ)-ਆਮ ਆਦਮੀ ਪਾਰਟੀ ਨੂੰ ਅੱਜ ਹਲਕਾ ਸਮਾਣਾ ਵਿਖੇ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਵੱਡੀ ਗਿਣਤੀ ਵਿਚ ਨੌਜਵਾਨ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਲ ਹੋਏ | ਸਮਾਣਾ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਅਗਵਾਈ ਹੇਠ ਬਜਰੰਗ ਦਲ ਹਿੰਦ ਦੇ ਵਾਈਸ ਪ੍ਰਧਾਨ ਦੀਪਕ ਗਰਗ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਸ. ਬਰਸਟ ਵਲੋਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸੋਹਨ ਲਾਲ, ਮਾਹੀ ਸ਼ਰਮਾ, ਰਵੀ ਸਿੰਘ, ਜੱਸਾ ਬਾਬਾ, ਰਾਣੀ, ਅਰਪਣ, ਮਨਜੀਤ ਕੌਰ, ਜਸਵੀਰ, ਜਸਵੀਰ ਕੌਰ ਸਮੇਤ ਹੋਰ ਲੋਕ ਵੀ ਪਾਰਟੀ ਵਿਚ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਸਮੂਹ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਪ੍ਰਕਿ੍ਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਜਸਬੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਰਬਾਰਾ ਸਿੰਘ ਬਲਾਕ ਸੰਮਤੀ ਮੈਂਬਰ ਤੁੱਲੇਵਾਲ, ਸ਼ੰਕਰ ਸਿੰਘ ਸਰਪੰਚ ਖੇੜਕੀ, ਸੋਮ ਚੰਦ ਸੋਨੀ ਸਰਪੰਚ ਤਰਖਾਣ ਮਾਜਰਾ, ਜੱਸੀ ਸਰਪੰਚ ਖੇੜਾ, ਅਵਤਾਰ ਸਿੰਘ ਸਰਪੰਚ ਸਾਧੂਗੜ੍ਹ, ਗੁਰਦੀਪ ਸਿੰਘ ਸਰਪੰਚ ਦੁਦੱੜ, ਸੂਬਾ ਸਿੰਘ ਸਰਪੰਚ ਢੈਂਠਲ, ਨਿਸ਼ਾਨ ਸਿੰਘ ਸਰਪੰਚ ਲਾਲਗੜ੍ਹ (ਬਹਾਦਰਗੜ੍ਹ), ਗੁਰਜੀਤ ਸਿੰਘ ਸਰਪੰਚ ਚੁਪਕੀ, ਨਰਿੰਦਰ ਸਿੰਘ ਸਰਪੰਚ ਬਰਸਟ, ਜਗਤਾਰ ਸਿੰਘ ਸਰਪੰਚ ਬੁਜਰਕ, ਗੁਰਚਰਨ ਸਿੰਘ ਰੁਪਾਣਾ, ਹਰਭਿੰਦਰ ਸਿੰਘ ਰਾਠੀ, ਜੈਂਕੀ ਮਹਿਰਾ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਹਜ਼ਾਰੀ ਲਾਲ ਜੌਹਰੀ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸਰਾਜਪੁਰ, ਖੇਮ ਸਿੰਘ ਸਾਬਕਾ ਸਰਪੰਚ ਫਤਿਹਮਾਜਰੀ, ਸੁਖੀ ਖੱਤਰੀਵਾਲ, ਬਲਕਾਰ ਸਿੰਘ ਖੇੜਕੀ, ਬਲਵਿੰਦਰ ਸਿੰਘ ਗਾਜੀਪੁਰ, ਹੇਮ ਇੰਦਰ ਮਾਲੋਮਾਜਰਾ, ਡਾ. ਹਰਮੇਸ਼, ਕੁਲਵੰਤ ਸਿੰਘ, ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |