03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰਦੁਆਰਾ ਯਾਦਗਾਰ ਅਨਾਮ ਸਿੱਖ ਸ਼ਹੀਦਾਂ ਢੈਂਠਲ ਵਿਖੇ ਨਾਨਕਸ਼ਾਹੀ ਕਲੰਡਰ ਸੰਬੰਧੀ ਗੰਭੀਰ ਸੰਵਾਦ <br/>

Ad Position 21
No active advertisement
ਗੁਰਦੁਆਰਾ ਯਾਦਗਾਰ ਅਨਾਮ ਸਿੱਖ ਸ਼ਹੀਦਾਂ ਢੈਂਠਲ (ਪਟਿਆਲਾ) ਸਾਬਕਾ ਲੋਕ ਸਭਾ ਮੈਂਬਰ ਭਾਈ ਅਤਿੰਦਰ ਪਾਲ ਸਿੰਘ ਨਾਨਕਸ਼ਾਹੀ ਕੈਲੰਡਰ 'ਤੇ ਚਰਚਾ ਕਰਦੇ ਹੋਏ | ਨਾਲ ਬੈਠੇ ਹਨ ਗਿਆਨੀ ਕੇਵਲ ਸਿੰਘ, ਗਿਆਨੀ ਜਗਤਾਰ ਸਿੰਘ ਤੇ ਡਾ. ਖ਼ੁਸ਼ਹਾਲ ਸਿੰਘ ਚੰਡੀਗੜ੍ਹ | ਤਸਵੀਰ : ਸਾਹਿਬ ਸਿੰਘ <br/> 20-04-2026
ਸਮਾਣਾ, 19 ਅਪ੍ਰੈਲ (ਸਾਹਿਬ ਸਿੰਘ)-ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਨਾਨਕਸ਼ਾਹੀ ਕਲੰਡਰ ਸਬੰਧੀ ਪੰਥ ਦੀ ਇਕ ਰਾਏ ਬਣਾਉਣ ਨਿਮਿਤ ਗੁਰਦੁਆਰਾ ਯਾਦਗਾਰ ਅਨਾਮ ਸਿੱਖ ਸ਼ਹੀਦਾਂ ਢੈਂਠਲ (ਪਟਿਆਲਾ) ਵਿਖੇ ਗੰਭੀਰ ਸੰਵਾਦ ਕਰਵਾਇਆ ਗਿਆ ਜਿਸ ਵਿਚ ਕਿਰਪਾਲ ਸਿੰਘ ਬਠਿੰਡਾ, ਸਰਬਜੀਤ ਸਿੰਘ, ਡਾ. ਖ਼ੁਸ਼ਹਾਲ ਸਿੰਘ ਚੰਡੀਗੜ੍ਹ ਅਤੇ ਸਾਬਕਾ ਲੋਕ ਸਭਾ ਮੈਂਬਰ ਭਾਈ ਅਤਿੰਦਰਪਾਲ ਸਿੰਘ ਸਣੇ ਕਰੀਬ ਅੱਧੀ ਦਰਜਨ ਸਿੱਖ ਵਿਦਵਾਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖ ਪੰਥ ਅਤੇ ਗੁਰੂ ਗ੍ਰੰਥ ਲਈ ਨਾਨਕਸ਼ਾਹੀ ਕੈਲੰਡਰ ਬਿਨਾਂ ਦੇਰੀ ਤੋਂ ਲਾਗੂ ਕੀਤਾ ਜਾਵੇ | ਭਾਈ ਅਤਿੰਦਰਪਾਲ ਸਿੰਘ ਨੇ ਆਖਿਆ ਕਿ ਨਾਨਕਸ਼ਾਹੀ ਕਲੰਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲਾਗੂ ਅਤੇ ਪ੍ਰਵਾਨ ਕਰ ਚੁੱਕੇ ਹਨ ਪਰ ਵਿਚ ਡੇਰਾਵਾਦ ਅਤੇ ਕਥਿਤ ਸੰਤ ਸਮਾਜ ਦੇ ਦਬਾਅ ਹੇਠ ਆ ਕੇ ਵਾਪਸ ਲੈ ਲਿਆ ਗਿਆ ਹੈ | ਕਲੰਡਰ ਨੂੰ ਵਾਪਸ ਲੈਣ ਸਮੇਂ ਸੰਗਤ ਨੂੰ ਭਰੋਸਾ ਦਿੱਤਾ ਸੀ ਕਿ ਸਰਬ ਸਾਂਝੀ ਰਾਏ ਬਣਾ ਕੇ ਨਾਨਕਸ਼ਾਹੀ ਕਲੰਡਰ ਫਿਰ ਲਾਗੂ ਕੀਤਾ ਜਾਵੇਗਾ ਪਰ 10 ਸਾਲ ਬਾਅਦ ਵੀ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਸਬੰਧ ਵਿਚ ਕੁਝ ਨਹੀਂ ਕੀਤਾ | ਉਹ 2023 ਤੋਂ ਲਗਾਤਾਰ ਹਰ ਹਫ਼ਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਦੇ ਆ ਰਹੇ ਹਨ ਪਰ ਕਦੇ ਕੋਈ ਜਵਾਬ ਨਹੀਂ ਮਿਲਿਆ | ਉਨ੍ਹਾਂ ਆਖਿਆ ਕਿ ਡੇਰਾਵਾਦ ਅਤੇ ਕਥਿਤ ਸੰਤ ਸਮਾਜ ਨੇ ਜਾਣਬੁੱਝ ਕੇ ਸਿੱਖਾਂ ਵਿਚ ਕੈਲੰਡਰ ਨੂੰ ਲੈ ਕੇ ਭੰਬਲਭੂਸਾ ਪਾਇਆ ਹੋਇਆ ਹੈ | ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਵੱਧ ਤੋਂ ਵੱਧ ਸਮਾਗਮ ਕੀਤੇ ਜਾਣ ਅਤੇ ਗੁਰੂ ਘਰਾਂ ਤੋਂ ਮਤੇ ਪਾਸ ਕੀਤੇ ਜਾਣ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਚੁਣੀ ਹੋਈ ਸੰਸਥਾ ਹੈ ਅਤੇ ਤਾਨਾਸ਼ਾਹ ਵਾਂਗ ਕੰਮ ਨਹੀਂ ਕਰ ਸਕਦੀ | ਸੰਵਾਦ ਵਿਚ ਬੀਬੀ ਮਨਦੀਪ ਕੌਰ ਮੁਹਾਲੀ, ਸੁਰਿੰਦਰ ਸਿੰਘ ਚੰਡੀਗੜ੍ਹ, ਇੰਜ. ਓਾਕਾਰ ਸਿੰਘ, ਸਵਰਨਜੀਤ ਸਿੰਘ, ਮਨਜੀਤ ਸਿੰਘ ਪਟਿਆਲਾ, ਗਿਆਨ ਸਿੰਘ ਅਤੇ ਭਰਪੂਰ ਸਿੰਘ ਪਟਿਆਲਾ ਆਦਿ ਸਿੱਖ ਸਿੱਖ ਹਸਤੀਆਂ ਨੇ ਹਾਂ ਪੱਖੀ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਜੰਮੂ, ਚੰਡੀਗੜ੍ਹ, ਤਰਨਤਾਰਨ, ਸ੍ਰੀ ਅੰਮਿ੍ਤਸਰ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚੋਂ ਅਨੇਕ ਵਿਦਵਾਨਾਂ ਨੇ ਆਪਣੀ ਹਾਜ਼ਰੀ ਲਗਵਾਈ | ਨਾਨਕਸ਼ਾਹੀ ਕੈਲੰਡਰ 'ਤੇ ਕੀਤੀ ਸੰਵਾਦ ਚਰਚਾ ਨਾਨਕਸ਼ਾਹੀ ਕੈਲੰਡਰ ਸਬੰਧੀ ਨਿਰਨਾਇਕ ਅਤੇ ਫ਼ੈਸਲਾਕੁਨ ਹੋਣ ਦੀ ਆਸ ਰੱਖੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਖੇਤ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਖ਼ਤਮ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਨੇ ਬਜਰੰਗ ਦਲ ਹਿੰਦ ਦੇ ਉਪ ਪ੍ਰਧਾਨ ਦੀਪਕ ਗਰਗ ਨੂੰ ਸਾਥੀਆਂ ਸਮੇਤ 'ਆਪ' 'ਚ ਕਰਵਾਇਆ ਸ਼ਾਮਿਲ <br...
Ad Position 24