ਪੇਂਡੂ ਸਹੂਲਤਾਂ ਲਈ ਬਣਿਆ ਨਹਿਰੀ ਮੰਡਲ ਦਫਤਰ ਪਟਿਆਲਾ ਤੋਂ ਦੁੱਧਨਸਾਧਾਂ ਤਬਦੀਲ ਕਰਨ ਲਈ ਅਕਾਲੀ ਦਲ ਵਾਰਿਸ ਨੇ ਚੁੱਕਿਆ ਮੁੱਦਾ
ਅਜੀਤ ਡੈਸਕ
22-04-2026
ਇਹ ਦੂਰੀ ਸਿਰਫ਼ ਮੀਲਾਂ ਦੀ ਗਿਣਤੀ ਨਹੀਂ, ਸਗੋਂ ਕਿਸਾਨਾਂ ਲਈ ਸਮੇਂ, ਪੈਸੇ ਅਤੇ ਮਿਹਨਤ ਦਾ ਵੱਡਾ ਬੋਝ ਹੈ | ਇਕ ਛੋਟੀ ਜਿਹੀ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਕਿਸਾਨਾਂ ਨੂੰ ਪੂਰਾ ਦਿਨ ਖਰਚ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਖੇਤੀਬਾੜੀ ਪ੍ਰਭਾਵਿਤ ਹੁੰਦੀ ਹੈ | ਖੇਤਰ ਵਿਚ ਨਹਿਰੀ ਪਾਣੀ ਦੀ ਕਮੀ, ਵਾਰਡਬੰਦੀ ਵਿਚ ਗੜਬੜ, ਟੁੱਟੀਆਂ ਮਾਈਨਰਾਂ ਅਤੇ ਹੋਰ ਸਮੱਸਿਆਵਾਂ ਆਮ ਪਾਣੀ ਸੰਬੰਧਤ ਮਸਲੇ ਹਨ | ਜਦੋਂ ਕਿਸਾਨ ਆਪਣੀ ਪੱਕਦੀ ਫਸਲ ਨੂੰ ਬਚਾਉਣ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਉਸ ਵੇਲੇ ਦਫ਼ਤਰ ਦੀ ਦੂਰੀ ਉਸ ਦੀ ਚਿੰਤਾ ਨੂੰ ਹੋਰ ਵਧਾ ਦਿੰਦੀ ਹੈ | ਸਥਾਨਕ ਲੋਕਾਂ ਅਤੇ ਕਿਸਾਨਾਂ ਦਾ ਮੰਨਣਾ ਹੈ ਕਿ ਦੇਵੀਗੜ੍ਹ ਪੱਧਰ 'ਤੇ ਨਹਿਰੀ ਦਫ਼ਤਰ, ਪ੍ਰਸ਼ਾਸਨ ਨੂੰ ਸ਼ਹਿਰ ਅੰਦਰ ਰਖਣਾ ਬੇਇਨਸਾਫੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰੀ ਮੰਡਲ ਦਫ਼ਤਰ ਨੂੰ ਦੇਵੀਗੜ੍ਹ ਨੂੰ ਸਥਾਨਕ ਪੁਧੱਰ 'ਤੇ ਤਬਦੀਲ ਕੀਤਾ ਜਾਵੇ, ਤਾਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਜਾ ਸਕਦਾ ਹੈ ਅਤੇ ਕਿਸਾਨਾਂ ਨੂੰ ਸ਼ਹਿਰ ਦੇ ਚੱਕਰਾਂ ਤੋਂ ਰਾਹਤ ਮਿਲ ਸਕਦੀ ਹੈ | ਖਾਸ ਕਰਕੇ ਹਰਿਆਣਾ ਰਾਜ ਨਾਲ ਲੱਗਦੇ ਟੇਲਾਂ ਵਾਲੇ ਖੇਤਰਾਂ ਦੇ ਕਿਸਾਨਾਂ ਲਈ ਇਹ ਮਸਲਾ ਕਾਫੀ ਅਹਿਮੀਅਤ ਰੱਖਦਾ ਹੈ, ਜਿੱਥੇ ਪਾਣੀ ਦੀ ਸਪਲਾਈ ਅਤੇ ਨਿਗਰਾਨੀ ਲਈ ਸਥਾਨਕ ਪੱਧਰ 'ਤੇ ਮਜ਼ਬੂਤ ਪ੍ਰਬੰਧਨ ਦੀ ਲੋੜ ਵੀ ਹੈ |
ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁਖ ਇਲਾਕੇ ਦੇ ਆਗੂ ਪਰਮਜੀਤ ਸਿੰਘ ਮਹਿਮੂਦਪੁਰ ਇੰਚਾਰਜ, ਸਰਪੰਚ ਨਰਿੰਦਰ ਸਿੰਘ ਲਹਿਰ ਨੇ ਕਿਹਾ ਕਿ ਨਹਿਰੀ ਪਾਣੀ ਖੇਤੀਬਾੜੀ ਲਈ ਵਰਤਿਆ ਜਾਦਾਂ ਹੈ, ਇਹ ਪੇਂਡੂ ਖੇਤਰ ਨਾਲ ਸੰਬੰਧਤ ਹੈ, ਪਰ ਮੰਡਲ ਦਫਤਰ ਪਟਿਆਲਾ ਬਣਿਆ ਹੋਇਆ ਹੈ ਉਸ ਨੂੰ ਦੁੱਧਨਸਾਧਾਂ ਤਬਦੀਲੀ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ਸੰਬੰਧੀ ਡਿਪਟੀ ਕਮਿਸ਼ਨ ਪਟਿਆਲਾ ਨੂੰ ਮਿਲਾਂਗੇ |