12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜ਼ੋਨ ਪਟਿਆਲਾ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 22-04-2026
ਪਟਿਆਲਾ, 21 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜ਼ੋਨ ਪਟਿਆਲਾ ਕਾਰਜਕਾਰੀ ਦੀ ਮੀਟਿੰਗ ਕੁਲਦੀਪ ਸਿੰਘ ਚੌਹਾਨ ਪ੍ਰਧਾਨ ਦੱਖਣ ਜ਼ੋਨ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ੋਨ ਕਮੇਟੀ ਸਕੱਤਰ ਅਜੇ ਕੁਮਾਰ ਸੰਗਰੂਰ, ਲਖਵਿੰਦਰ ਸਿੰਘ ਸੁਨਾਮ ਕੈਸ਼ੀਅਰ ਦੱਖਣ ਜ਼ੋਨ, ਸੁਖਦੇਵ ਸਿੰਘ ਰਾਠੌਰ ਪਟਿਆਲਾ ਸਰਕਲ, ਨਿਰਮਲ ਕੁਮਾਰ ਨਾਭਾ ਸੂਬਾ ਸਕੱਤਰ, ਲਖਵਿੰਦਰ ਸਿੰਘ ਪ੍ਰਧਾਨ ਸੰਗਰੂਰ ਸਰਕਲ ਨੇ ਹਾਜ਼ਰੀ ਲਗਵਾਈ | ਆਗੂਆਂ ਵਲੋਂ ਮੀਟਿੰਗ ਵਿਚ 10 ਅਪ੍ਰੈਲ ਨੂੰ ਪੰਜਾਬ ਪੱਧਰੀ ਧਰਨੇ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸ਼ਮੂਲੀਅਤ ਕਰਨ 'ਤੇ ਧੰਨਵਾਦ ਕਰਦਿਆਂ 11 ਅਪ੍ਰੈਲ ਤੋਂ ਚੱਲ ਰਹੇ ਵਰਕ-ਟੂ-ਰੂਲ ਨੂੰ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਅਤੇ ਆਉਣ ਵਾਲੇ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੀਟਿੰਗ ਵਿਚ ਉਪਰੋਕਤ ਆਗੂਆ ਤੋਂ ਇਲਾਵਾ ਕੁਲਵਿੰਦਰ ਸਿੰਘ ਪ੍ਰਧਾਨ, ਪਿ੍ਤਪਾਲ ਸਿੰਘ ਲਾਡੀ ਸਕੱਤਰ, ਪਿ੍ਤਪਾਲ ਸਿੰਘ ਕੈਂਟ, ਸੁਨੀਲ ਕੁਮਾਰ ਰਾਜਪੁਰਾ, ਪਰਬੋਧ ਕੌਸ਼ਲ ਆਦਿ ਆਗੂ ਅਤੇ ਸਰਕਲ ਮੈਂਬਰਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਿਰਦਾਪੁਰ 'ਚ ਕਣਕ ਅਤੇ ਦਰਜਨਾਂ ਏਕੜ ਨਾੜ ਨੂੰ ਲੱਗੀ ਅੱਗ ਅਗਲੀ ਖ਼ਬਰ ਦ ਮਿਲੇਨੀਅਮ ਸਕੂਲ ਦੀਆਂ ਲੜਕੀਆਂ ਨੇ ਇੰਟਰ-ਸਕੂਲ ਬਾਸਕਟਬਾਲ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ
Ad Position 24