12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਹੌਲੀ ਸਕੂਲ ਵਲੋਂ ਰਾਕ ਗਾਰਡਨ ਤੇ ਛੱਤਬੀੜ ਦਾ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 22-04-2026
ਭਾਦਸੋਂ, 21 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ, ਬਲਾਕ ਭਾਦਸੋਂ -2 ਦੇ ਅਧਿਆਪਕਾਂ ਵਲੋਂ ਬੱਚਿਆਂ ਦਾ ਇਕ ਦਿਨ ਦਾ ਵਿੱਦਿਅਕ ਟੂਰ ਰਾਕ ਗਾਰਡਨ ਚੰਡੀਗੜ੍ਹ ਅਤੇ ਛੱਤ ਬੀੜ ਵਿਖੇ ਲਿਜਾਇਆ ਗਿਆ | ਇਸ ਟੂਰ ਦੌਰਾਨ ਬੱਚਿਆਂ ਨੇ ਰਾਕ ਗਾਰਡਨ 'ਚ ਨੇਕ ਚੰਦ ਦੁਆਰਾ ਵੇਸਟ ਮਟੀਰੀਅਲ ਤੋਂ ਬਣਾਈਆਂ ਮੂਰਤੀਆਂ ਦੇਖੀਆਂ ਅਤੇ ਵੇਸਟ ਮਟੀਰੀਅਲ ਦੀ ਵਰਤੋਂ ਕਰਨ ਦੇ ਨਵੇਂ ਤਰੀਕੇ ਸਿੱਖੇ | ਛੱਤ ਬੀੜ ਵਿਖੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਦੇਖੇ ਅਤੇ ਉਨ੍ਹਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਇਸ ਉਪਰਾਲੇ ਦੀ ਨੰਬਰਦਾਰ ਗੁਰਦੀਪ ਸਿੰਘ, ਪੰਚਾਇਤ ਮੈਂਬਰ ਬੇਅੰਤ ਸਿੰਘ ਅਤੇ ਐੱਸ.ਐਮ.ਸੀ. ਚੇਅਰਮੈਨ ਭਗਵੰਤ ਸਿੰਘ, ਜਗਤਾਰ ਸਿੰਘ ਜੱਗੀ ਆਦਿ ਨੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਸਿੱਖਿਆ ਵਿਚ ਅਜਿਹੇ ਵਿੱਦਿਅਕ ਟੂਰ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਐੱਸ.ਐਮ.ਸੀ. ਨੇ ਅਧਿਆਪਕਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਸਕੂਲ ਅਧਿਆਪਕ ਬੇਅੰਤ ਸਿੰਘ, ਸਤਵੀਰ ਸਿੰਘ, ਰਛਪਾਲ ਸਿੰਘ ਅਤੇ ਰਣਜੀਤ ਕੌਰ ਟੂਰ ਨਾਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਅੰਦਰੋਂ 2 ਮੋਬਾਈਲ ਫੋਨ ਬਰਾਮਦ ਹੋਰ ਸੰਬੰਧੀ ਮਾਮਲਾ ਦਰਜ ਅਗਲੀ ਖ਼ਬਰ ਊਨਾ ਨੂੰ ਮਿਲੇਗਾ ਰਾਜ ਦਾ ਪਹਿਲਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ <br/>
Ad Position 24