ਗਰਮੀ ਨੇ ਦਿਖਾਏ ਰੰਗ, ਭੱਠੀ ਵਾਂਗੂ ਤਪਿਆ ਪਟਿਆਲਾ
ਅਜੀਤ ਡੈਸਕ
23-04-2026
ਪਟਿਆਲਾ, 22 ਅਪ੍ਰੈਲ -ਸੂਬੇ 'ਚ ਇਕਦਮ ਵਧੀ ਗਰਮੀ ਕਾਰਨ ਵੱਡੇ ਪੱਧਰ 'ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ¢ ਪਟਿਆਲਾ ਜ਼ਿਲੇ੍ਹ ਦੀ ਗੱਲ ਕਰੀਏ ਤਾਂ ਜ਼ਿਲੇ੍ਹ ਦਾ ਤਾਪਮਾਨ ਅਪ੍ਰੈਲ ਦੇ ਤੀਜੇ ਹਫਤੇ ਵਿਚ ਹੀ 40 ਡਿਗਰੀ 'ਤੇ ਪਹੁੰਚ ਚੁੱਕਾ ਹੈ ਜਿਸ ਕਾਰਨ ਲੋਕਾਂ ਵਲੋਂ ਗਰਮੀ ਤੋਂ ਬਚਣ ਲਈ ਵੱਖ ਵੱਖ ਤਰ੍ਹਾਂ ਦੇ ਢੰਗਾਂ ਦੀ ਮਦਦ ਲਈ ਜਾ ਰਹੀ ਹੈ¢ ਬਾਜ਼ਾਰਾਂ ਵਿਚ ਜਿੱਥੇ ਏ.ਸੀ., ਕੂਲਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਉੱਥੇ ਹੀ ਲੋਕਾਂ ਵਲੋਂ ਪਿਛਲੇ ਇਕ ਹਫਤੇ ਤੋਂ ਪੈਂਦੀ ਗਰਮੀ ਨੂੰ ਦੇਖਦਿਆਂ ਏ.ਸੀ. ਅਤੇ ਕੂਲਰਾਂ ਦੀ ਘਰਾਂ, ਦੁਕਾਨਾਂ ਵਿਚ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ¢ ਸਕੂਲਾਂ ਨੂੰ ਜਾਣ ਵਾਲਿਆਂ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਦੇ ਮਾਪਿਆਂ ਵਲੋਂ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ¢ ਜਿਸ ਦੇ ਚੱਲਦਿਆਂ ਸਕੂਲਾਂ ਤੋਂ ਛੁੱਟੀ ਵੇਲੇ ਮਾਪਿਆਂ ਵਲੋਂ ਬੱਚਿਆਂ ਨੂੰ ਟੋਪੀ, ਮਾਸਕ, ਛੱਤਰੀ ਆਦਿ ਦੀ ਵਰਤੋਂ ਕਰਕੇ ਸਕੂਲਾਂ ਵਿਚੋਂ ਸੁਰੱਖਿਅਤ ਘਰ ਨੂੰ ਲੈ ਕੇ ਆਇਆ ਜਾਂਦਾ ਹੈ¢ ਗਰਮੀ ਦੇ ਇਕਦਮ ਵਧਣ ਨਾਲ ਅਤੇ ਪਿੰਡਾਂ ਵਿਚ ਫ਼ਸਲ ਦੀ ਕਟਾਈ ਕਾਰਨ ਵਿਗੜੇ ਵਾਤਾਵਰਨ ਨੇ ਬੱਚਿਆਂ ਅਤੇ ਵੱਡਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਜ਼ੁਕਾਮ, ਬੁਖ਼ਾਰ, ਖਾਂਸੀ ਅਤੇ ਚਮੜੀ ਨਾਲ ਸੰਬੰਧੀ ਐਲਰਜੀ ਨਾਲ ਗ੍ਰਸਤ ਕਰ ਲਿਆ ਹੈ¢ ਡਾਕਟਰਾਂ ਵਲੋਂ ਜਿਥੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਜਾਣ ਤੋਂ ਨਾਹ ਕੀਤੀ ਗਈ ਹੈ ਉੱਥੇ ਹੀ ਨÏਕਰੀਪੇਸ਼ਾ ਵਿਅਕਤੀਆਂ ਨੂੰ ਧੁੱਪ ਤੋਂ ਬਚਣ ਲਈ ਪਾਣੀ ਦਾ ਸੇਵਨ, ਘਰ ਦਾ ਭੋਜਨ ਅਤੇ ਮੂੰਹ, ਸਿਰ ਢੱਕ ਕੇ ਬਾਹਰ ਜਾਣ ਦੀ ਸਲਾਹ ਦਿੱਤੀ ਹੈ¢ ਜੇਕਰ ਮÏਸਮ ਦੇ ਹਾਲਾਤ ਇਹੀ ਰਹੇ ਅਤੇ ਤਾਪਮਾਨ ਵਿਚ ਵਾਧਾ ਇਕਦਮ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਪਵੇਗੀ¢ ਜ਼ਿਲੇ੍ਹ 'ਚ ਬਿਜਲਈ ਯੰਤਰ ਦੀ ਵਰਤੋਂ ਅਤੇ ਖਪਤ ਨੇ ਵੀ ਬਿਜਲੀ ਦੇ ਲੋਡ ਉੱਤੇ ਵੀ ਅਸਰ ਪਾਇਆ ਹੈ¢ ਇਹੋ ਕਾਰਨ ਹੈ ਕਿ ਬਿਜਲੀ ਨਿਗਮ ਵਲੋਂ ਅੱਗੇ ਆਉਂਦੀ ਗਰਮੀ ਨੂੰ ਦੇਖਦਿਆਂ ਵੱਖ ਵੱਖ ਕਾਲੋਨੀਆਂ ਵਿਚ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਫਾਲਟਿੰਗ ਹੁਣ ਤੋਂ ਹੀ ਚੈਕ ਕੀਤੀ ਜਾ ਰਹੀ ਹੈ¢ ਸ਼ਹਿਰ ਦੀਆਂ ਮੁੱਖ ਸੜਕਾਂ ਉਤੇ ਜੂਸ ਦੀਆਂ ਰੇਹੜੀਆਂ ਦੀ ਭਰਮਾਰ ਵੱਧ ਗਈ ਹੈ ਅਤੇ ਗਰਮੀ ਤੋਂ ਬਚਣ ਲੋਕਾਂ ਵਲੋਂ ਵੱਖ ਵੱਖ ਠੰਡੀਆਂ ਵਸਤੂਆਂ ਅਤੇ ਜੂਸ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ¢