ਪਟਿਆਲਾ, 23 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕÏਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਪੰਜਾਬ ਹੋਮ ਗਾਰਡ ਐਂਡ ਸਿਵਿਲ ਡਿਫੈਂਸ ਵਿਭਾਗ ਵਲੋਂ 24 ਅਪ੍ਰੈਲ ਰਾਤ 8 ਬਜੇ ਪਟਿਆਲਾ ਦੇ ਡੀ. ਐਮ.ਡਬਲਿਊ. ਏਅਰ ਰੇਡ/ਬਲੈਕਆਊਟ ਮÏਕ ਐਕਸਰਸਾਈਜ਼ ਅਭਿਆਸ ਕਰਵਾਈ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਇਹ ਮÏਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ ਜੋ ਸਾਇਰਨ (02 ਮਿੰਟ ਲਈ ਉੱਚੀ-ਨੀਵੀਂ ਪਿੱਚ) ਰਾਹੀਂ ਪ੍ਰਸਾਰਿਤ ਕੀਤੀ ਜਾਵੇਗੀ¢ ਇਸ ਮÏਕ ਐਕਸਰਸਾਈਜ਼ ਦÏਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮÏਕ ਐਕਸਰਸਾਈਜ਼ ਲਈ ਨਿਰਧਾਰਤ ਡੀ.ਐਮ.ਡਬਲਯੂ. ਦੇ ਨਾਲ ਲਗਦੇ ਖੇਤਰ 'ਚ ਬਲੈਕਆਊਟ ਲਾਗੂ ਕੀਤਾ ਜਾਵੇਗਾ¢ ਬਲੈਕਆਊਟ ਦÏਰਾਨ ਇਸ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ¢ ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ 8 ਬਜੇ ਆਪਣੇ ਘਰ ਕੇ ਸਿਕਉਰਟਿ ਕੈਮਰੇ ਅਤੇ ਇੰਨਵਰਟਰ ਬੰਦ ਰੱਖਣ¢ ਉਨ੍ਹਾਂ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ¢ ਇਕ ਵਾਰ ਮÏਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ (02 ਮਿੰਟ ਲਈ ਲਗਾਤਾਰ ਉੱਚੀ ਪਿੱਚ ਵਾਲਾ ਸਾਇਰਨ), ਜੋ ਕਿ ਮÏਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ¢ ਸਿਵਿਲ ਡਿਫੈਂਸ ਦੇ ਨੋਡਲ ਅਫ਼ਸਰ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਕੇ.ਐਸ. ਸੇਖੋਂ ਨੇ ਦਸਿਆ ਕਿ ਇਸ ਮÏਕ ਐਕਸਰਸਾਈਜ਼ ਦÏਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ¢ ਏ.ਡੀ.ਸੀ. ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇਕ ਰੁਟੀਨ ਮÏਕ ਡਰਿੱਲ ਹੈ¢ ਉਨ੍ਹਾਂ ਕਿਹਾ ਕਿ ਅਜਿਹੀਆਂ ਡੀ.ਐਮ.ਡਬਲਯੂ. ਮÏਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਇਹ ਕੇਵਲ ਅਭਿਆਸ ਹੈ ਜੋ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵਲੋਂ ਹੀ ਕੀਤਾ ਜਾ ਰਿਹਾ ਹੈ¢