ਨਾਭਾ, 26 ਅਪ੍ਰੈਲ (ਕਰਮਜੀਤ ਸਿੰਘ)-ਆੜ੍ਹਤੀਆਂ ਐਸੋਸੀਏਸ਼ਨ ਅਨਾਜ ਮੰਡੀ ਮੰਡੋਰ ਵਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਪ੍ਰਧਾਨ ਤਲਵਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਸਥਾਨਕ ਬਾਬਾ ਭੋਲਾ ਰਾਮ ਦੀ ਸਮਾਧ ਭੰਡਾਰਾ ਕੀਤਾ ਗਿਆ | ਜਿਸ ਵਿਚ ਸਮੂਹ ਆੜ੍ਹਤੀ ਭਾਈਚਾਰਾ, ਕਿਸਾਨ ਤੇ ਲੇਬਰ ਵਲੋਂ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ ਤੇ ਸੇਵਾ ਕੀਤੀ ਗਈ | ਇਸ ਮੌਕੇ ਮੁੱਖ ਸੇਵਾਦਾਰ ਵਲੋਂ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਤਲਵਿੰਦਰ ਸਿੰਘ ਗੋਗੀ, ਇੰਸਪੈਕਟਰ ਸੁਖਚੈਨ ਸਿੰਘ ਪਨਸਪ, ਜਗਜੀਤ ਸਿੰਘ ਇੰਚਾਰਜ ਪ੍ਰਨਗਰੇਨ, ਦਲਵੀਰ ਸਿੰਘ ਖਟੜਾ ਮਾਰਕੀਟ ਕਮੇਟੀ, ਰਾਕੇਸ਼ ਕੁਮਾਰ, ਰਾਮੇਸ਼ਵਰ ਕੁਮਾਰ, ਰਿੰਕਾ, ਸੁਰਿੰਦਰ ਕੁਮਾਰ, ਹਰਵਿੰਦਰ, ਮੁਨੀਸ਼ ਕੁਮਾਰ, ਵਿਜੈ ਕੁਮਾਰ, ਰਮੇਸ਼ ਕੁਮਾਰ ਪੱਪੂ, ਗਿਆਨ ਚੰਦ, ਹਰੀਸ਼ ਕੁਮਾਰ, ਰਾਕੇਸ਼ ਕੁਮਾਰ ਸਿੰਗਲਾ, ਹੰਸ ਰਾਜ ਆਦਿ ਹਾਜ਼ਰ ਸਨ |