25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ੍ਰੀ ਸਨਾਤਮ ਧਰਮ ਮਹਾਂਵੀਰ ਦਲ ਨਾਭਾ ਵਲੋਂ ਵਾਮਨ ਦਵਾਦਸ਼ੀ ਮੌਕੇ ਕਰਵਾਈ ਭਜਨ ਸੰਧਿਆ

ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਸ੍ਰੀ ਸਨਾਤਮ ਧਰਮ ਮਹਾਂਵੀਰ ਦਲ ਨਾਭਾ ਚੇਅਰਮੈਨ ਡਾ. ਸਤਪਾਲ ਅਗਰਵਾਲ ਅਤੇ ਪ੍ਰਧਾਨ ਚਮਨ ਲਾਲ ਮਿੱਤਲ ਪੱਪੀ ਦੀ ਅਗਵਾਈ ਵਿਚ ਵਾਮਨ ਦਵਾਦਸ਼ੀ ਮੌਕੇ ਮੈਹਸ ਗੇਟ ਚੌਂਕ ਵਿਚ ਭਜਨ ਸੰਧਿਆ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 26-09-2026
ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਸ੍ਰੀ ਸਨਾਤਮ ਧਰਮ ਮਹਾਂਵੀਰ ਦਲ ਨਾਭਾ ਚੇਅਰਮੈਨ ਡਾ. ਸਤਪਾਲ ਅਗਰਵਾਲ ਅਤੇ ਪ੍ਰਧਾਨ ਚਮਨ ਲਾਲ ਮਿੱਤਲ ਪੱਪੀ ਦੀ ਅਗਵਾਈ ਵਿਚ ਵਾਮਨ ਦਵਾਦਸ਼ੀ ਮੌਕੇ ਮੈਹਸ ਗੇਟ ਚੌਂਕ ਵਿਚ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਭਜਨ ਗਾਇਕਾ ਅਨੂ ਸ਼ਰਮਾ ਨੇ ਆਪਣੀ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਸਮਾਜ ਸੇਵੀ ਪਰਮਿੰਦਰ ਬਾਂਸਲ ਭੋਲੀ ਅਤੇ ਉਨ੍ਹਾਂ ਦੀ ਪਤਨੀ ਵਰਸ਼ਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜੋ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਮੁੱਖ ਮਹਿਮਾਨ, ਪ੍ਰਧਾਨ, ਚੇਅਰਮੈਨ ਅਤੇ ਸਮੂਹ ਮੈਂਬਰਾਂ ਵਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਰਿਟਾਇਰਡ ਅਫ਼ਸਰ ਜੈ ਗੋਪਾਲ, ਸ਼ੀਤਲ ਜੈਨ, ਅਮਿਤ ਕੁਮਾਰ, ਵਰੁਣ ਜੈਨ, ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਭਾਜਪਾ ਆਗੂ ਲੇਖ ਰਾਜ ਰਾਣਾ ਅਤੇ ਸਮਾਜ ਸੇਵੀ ਮਨਜੀਤ ਕੌਰ ਅਤੇ ਸ਼ੋਭਾ ਯਾਤਰਾ ਦੌਰਾਨ ਬਣਾਈਆਂ ਗਈਆਂ ਝਾਕੀਆਂ ਦੇ ਸਰੂਪਾਂ ਅਤੇ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਸਤਪਾਲ ਅਗਰਵਾਲ, ਪ੍ਰਧਾਨ ਚਮਨ ਲਾਲ ਮਿੱਤਲ ਪੱਪੀ, ਸਰਪ੍ਰਸਤ ਰਵਿੰਦਰ ਸਿੰਘ ਵੀਰ, ਰਵਿੰਦਰ ਸ਼ਰਮਾ ਅਤੇ ਪਵਨ ਸ਼ਰਮਾ, ਵਾਈਸ ਪ੍ਰਧਾਨ ਚੰਦਰ ਪ੍ਰਕਾਸ਼ ਅਤੇ ਕੇਵਲ ਸਿੰਘ, ਜਨਰਲ ਸਕੱਤਰ ਲਕਸ਼ਮਣ ਦਾਸ ਸ਼ਰਮਾ, ਸੈਕਟਰੀ ਰਾਕੇਸ਼ ਕੁਮਾਰ, ਆਫ਼ਿਸ ਸੈਕਟਰੀ ਸੁਰੇਸ਼ ਗੁਪਤਾ, ਜੁਆਇੰਟ ਸਕੱਤਰ ਅਸ਼ਵਨੀ ਸਚਦੇਵਾ, ਕੈਸ਼ੀਅਰ ਦਵਿੰਦਰ ਕੌਸ਼ਲ ਬੋਬੀ, ਜੁਆਇੰਟ ਕੈਸ਼ੀਅਰ ਰਾਜੇਸ਼ ਕੁਮਾਰ, ਅਗਰਵਾਲ, ਕੈਪਟਨ ਹੰਸ ਰਾਜ, ਸਟੋਰ ਇੰਚਾਰਜ ਧਰਮਿੰਦਰ ਵਰਮਾ ਅਤੇ ਚਮਕੌਰ ਸਿੰਘ, ਇਲੈਕਟਰਿਕ ਸਟੋਰ ਇੰਚਾਰਜ ਹੈਪੀ ਦੁਗਲ, ਕਾਰਜਕਾਰਨੀ ਮੈਂਬਰ ਹੈਪੀ ਸ਼ਰਮਾ, ਪੱਪੂ ਅਰੋੜਾ, ਕੰਨੂ ਗੋਇਲ, ਕਾਲੂ ਸ਼ਰਮਾ, ਬੋਨੀ ਕੁਮਾਰ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੰਸਥਾ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਵਰਦੀਆਂ, ਬੂਟ, ਜੁਰਾਬਾਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਸਾਲ ਸਾਵਣ ਦੇ ਨਵਰਾਤਰਿਆਂ ਮੌਕੇ ਅਤੇ ਨਵੇਂ ਸਾਲ ਮੌਕੇ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲੰਗਰ ਲਗਾਇਆ ਜਾਂਦਾ ਹੈ ਅਤੇ ਇਹ ਉਪਰਾਲਾ ਅੱਗੇ ਤੋਂ ਵੀ ਜਾਰੀ ਰਹੇਗਾ। ਇਸ ਮੌਕੇ ਅਮਿਤ ਕੁਮਾਰ, ਸੁਮਿਤ ਕੁਮਾਰ, ਸਾਭੀ ਸਿੰਘ, ਪਿਆਰਾ ਸਿੰਘ, ਪੰਡਿਤ ਰਤਨ ਲਾਲ ਸ਼ਰਮਾ, ਸੋਨੂ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਨਾਭਾ ਦੇ ਵਾਰਡ ਨੰਬਰ-1 ਤੋਂ ‘ਮਾਨ ਦੇ ਮੁਨਾਫੇ’ ਤਹਿਤ ਡੋਰ-ਟੂ-ਡੋਰ ਪ੍ਰਚਾਰ ਕੀਤਾ ਸ਼ੁਰੂ ਅਗਲੀ ਖ਼ਬਰ ਘਨੌਰ ’ਚ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਐਲਾਨ ਤੋਂ ਪਹਿਲਾਂ ਝਿੰਜਰ ਨੇ ਲਈ ਪਾਰਟੀ ਆਗੂਆਂ ਦੀ ਮੀਟਿੰਗ
Ad Position 24