26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਹੰਤ ਖਨੌੜਾ ਪਟਿਆਲਾ ਦਿਹਾਤੀ ਲਈ ਕਾਂਗਰਸ ਦੇ ਮਜ਼ਬੂਤ ਦਾਅਵੇਦਾਰ-ਨਾਹਰ ਸਿੰਘ ਖਰੌੜ

Ad Position 21
No active advertisement
ਅਜੀਤ ਡੈਸਕ 27-04-2026
ਭਾਦਸੋਂ, 26 ਅਪ੍ਰੈਲ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਮਜ਼ਬੂਤ ਦਾਅਵੇਦਾਰ ਮਹੰਤ ਹਰਵਿੰਦਰ ਸਿੰਘ ਖਨੌੜਾ ਦੀਆਂ ਕਾਂਗਰਸ ਪਾਰਟੀ ਲਈ ਦਿੱਤੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ, ਉਹ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਨਾਹਰ ਸਿੰਘ ਖਰੌੜ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਖਨੌੜਾ 1987 ਵਿਚ ਬਲਾਕ ਪ੍ਰਧਾਨ ਯੂਥ ਕਾਂਗਰਸ ਨਾਭਾ ਤੋਂ ਨਿਧੜਕ ਸਿਪਾਹੀ ਬਣ ਕੇ ਅੱਜ ਤੱਕ ਪਿਛਲੇ 40 ਸਾਲਾਂ ਦੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਵਰਕਰਾਂ ਦੀ ਲੜਾਈ ਲੜਦਿਆਂ ਅੱਜ ਤੱਕ ਕਾਂਗਰਸ ਪਾਰਟੀ ਦਾ ਕਦੇ ਵੀ ਪੱਲਾ ਨਹੀਂ ਛੱਡਿਆ ਜਦ ਕਿ ਬਹੁਤ ਆਗੂ ਦੂਜੀਆਂ ਪਾਰਟੀਆਂ 'ਚ ਚਲੇ ਗਏ ਹਨ | ਇਸ ਲਈ ਉਨ੍ਹਾਂ ਦੀ ਪਟਿਆਲਾ ਦਿਹਾਤੀ ਤੋਂ ਬਤੌਰ ਕਾਂਗਰਸ ਮਜ਼ਬੂਤ ਦਾਅਵੇਦਾਰ ਹੋਣ ਦੇ ਸੇਵਾ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ | ਇਸ ਤੋਂ ਇਲਾਵਾ ਨਾਹਰ ਸਿੰਘ ਖਰੌੜ ਨੇ ਕਿਹਾ ਕਿ ਖਨੌੜਾ ਵਰਗੇ ਟਕਸਾਲੀ ਕਾਂਗਰਸੀ ਆਗੂ ਲੋਕਾਂ ਦੇ ਹਰਮਨ ਪਿਆਰੇ ਹਨ ਜੇਕਰ ਇਹੋ ਜਿਹੇ ਜੁਝਾਰੂ ਆਗੂਆਂ ਨੂੰ ਪਾਰਟੀ ਗਲੇ ਲਗਾਵੇਗੀ ਤਾਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਸਗੋਂ ਲੋਕਾਂ ਦੇ ਵਿਸ਼ਵਾਸਪਾਤਰ ਆਗੂਆਂ ਦੀ ਹੁਣ ਸਿਆਸੀ ਪਾਰਟੀਆਂ ਵਿਚ ਬੜੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ ਪਰ ਹਲਕਾ ਪਟਿਆਲਾ ਦਿਹਾਤੀ ਖ਼ੁਸ਼ਕਿਸਮਤ ਹੋਵੇਗਾ ਜੇਕਰ ਜ਼ਮੀਨ ਨਾਲ ਜੁੜੇ ਆਗੂ ਨੂੰ ਕਾਂਗਰਸ ਹਾਈਕਮਾਂਡ ਸੇਵਾ ਦਾ ਮੌਕਾ ਸੌਂਪੇ, ਜਿਸ ਨਾਲ ਹਲਕੇ ਦੀ ਬਿਹਤਰੀ ਅਤੇ ਤਰੱਕੀ ਦੇ ਨਾਲ-ਨਾਲ ਟਕਸਾਲੀ ਕਾਂਗਰਸੀ ਆਗੂਆਂ ਦੇ ਮਾਣ ਵਿਚ ਵਾਧਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਭਾ ਪ੍ਰਸ਼ਾਸਨ ਵਲੋਂ ਪਿੰਡ ਭੋੜੇ ਵਿਖੇ ਲਗਾਇਆ ਵਿਸ਼ਾਲ ਜਨ ਸੁਣਵਾਈ ਕੈਂਪ ਅਗਲੀ ਖ਼ਬਰ ਆੜ੍ਹਤੀਆਂ ਵਲੋਂ ਬਾਬਾ ਭੋਲਾ ਰਾਮ ਦੀ ਸਮਾਧ 'ਤੇ ਕੀਤਾ ਭੰਡਾਰਾ
Ad Position 24