26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨਾਭਾ ਪ੍ਰਸ਼ਾਸਨ ਵਲੋਂ ਪਿੰਡ ਭੋੜੇ ਵਿਖੇ ਲਗਾਇਆ ਵਿਸ਼ਾਲ ਜਨ ਸੁਣਵਾਈ ਕੈਂਪ

Ad Position 21
No active advertisement
ਅਜੀਤ ਡੈਸਕ 27-04-2026
ਨਾਭਾ, 26 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਭੋੜੇ ਵਿਖੇ ਨਾਭਾ ਪ੍ਰਸ਼ਾਸਨ ਵਲੋਂ ਵਿਸ਼ਾਲ ਜਨ ਸੁਣਵਾਈ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡੇਢ ਦਰਜਨ ਤੋਂ ਵੱਧ ਸਰਕਾਰੀ ਵਿਭਾਗ ਹਾਜ਼ਰ ਰਹੇ | ਕੈਂਪ ਦੌਰਾਨ ਪੁਲਿਸ ਵਿਭਾਗ, ਸਿਹਤ ਵਿਭਾਗ, ਸੀਡੀਪੀਓ, ਬੀਡੀਪੀਓ, ਪੀਡਬਲਿਉਡੀ, ਰੁਜ਼ਗਾਰ, ਲੇਬਰ, ਡੀਐਫਐਸਓ, ਵਾਟਰ ਸਪਲਾਈਜ਼ ਅਤੇ ਸੈਨੀਟੇਸ਼ਨ, ਲੇਬਰ, ਖੇਤੀਬਾੜੀ, ਬਾਗ਼ਬਾਨੀ, ਭੂਮੀ ਸੁਰੱਖਿਆ ਵਿਭਾਗ, ਬੀਪੀਈਉ, ਲੈਂਡ ਬੈਂਕ, ਮੱਛੀ ਪਾਲਣ, ਇੰਡਸਟਰੀਅਲ, ਪੋਸਟ ਮਾਸਟਰ, ਬਿਜਲੀ ਬੋਰਡ ਅਤੇ ਸੇਵਾ ਕੇਂਦਰ ਇੰਚਾਰਜ ਜਾਂ ਉਨ੍ਹਾਂ ਦੇ ਹਾਜ਼ਰ ਸਟਾਫ਼ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਤੁਰੰਤ ਲੋੜੀਂਦੇ ਨਿਰਦੇਸ਼ ਦਿੱਤੇ | ਪਿੰਡ ਭੋੜੇ ਅਤੇ ਲਾਗਲੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਵਲੋਂ ਉਪਰੋਕਤ ਕੈਂਪ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਲਾਹਾ ਲਿਆ ਗਿਆ | ਪੁਸ਼ਟੀ ਉਪ ਮੰਡਲ ਮੈਜਿਸਟ੍ਰੇਟ ਨਾਭਾ ਅਰਵਿੰਦਰਪਾਲ ਸਿੰਘ ਸੋਮਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਹਲਕਿਆਂ ਦੇ ਪਿੰਡਾਂ ਵਿਚ ਪਹੁੰਚ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸੰਬੰਧੀ ਵਿਸ਼ੇਸ਼ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਵਰਤੋ ਸੰਬੰਧੀ ਜਾਗਰੂਕਤਾ ਲਈ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜਨ ਸੁਣਵਾਈ ਕੈਂਪ ਦੌਰਾਨ ਪਿੰਡ ਭੋੜੇ ਅਤੇ ਲਾਗਲੇ ਪਿੰਡ ਵਾਸੀਆਂ ਨੇ ਬਹੁ ਗਿਣਤੀ ਵਿਚ ਪੰਜਾਬ ਸਰਕਾਰ ਦੀਆਂ ਸੇਵਾਵਾਂ ਦੀ ਜਾਣਕਾਰੀ ਲਈ ਅਤੇ ਇਨ੍ਹਾਂ ਸਰਕਾਰੀ ਸੇਵਾਵਾਂ ਨੂੰ ਪ੍ਰਾਪਤ ਕਰਨ ਲਈ ਫਾਰਮ ਭਰੇ |
Ad Position 22
No active advertisement
ਪਿਛਲੀ ਖ਼ਬਰ ਸਾਈਕਲ ਸਵਾਰ ਦੀ ਸੜਕ ਹਾਦਸੇ 'ਚ ਮੌਤ ਅਗਲੀ ਖ਼ਬਰ ਮਹੰਤ ਖਨੌੜਾ ਪਟਿਆਲਾ ਦਿਹਾਤੀ ਲਈ ਕਾਂਗਰਸ ਦੇ ਮਜ਼ਬੂਤ ਦਾਅਵੇਦਾਰ-ਨਾਹਰ ਸਿੰਘ ਖਰੌੜ
Ad Position 24