21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਨਾਜ ਮੰਡੀ ਬਨੂੜ ਵਿਖੇ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ

Ad Position 21
No active advertisement
ਅਨਾਜ ਮੰਡੀ ਬਨੂੜ ਵਿਖੇ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਦਾ ਦਿ੍ਸ਼ | ਤਸਵੀਰ : ਭੁਪਿੰਦਰ ਸਿੰਘ <br/> 28-04-2026
ਬਨੂੜ, 27 ਅਪ੍ਰੈਲ (ਭੁਪਿੰਦਰ ਸਿੰਘ)-ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੀ ਬਨੂੜ, ਮਾਣਕਪੁਰ, ਖੇੜਾ ਗੱਜੂ ਦੀਆਂ ਮੰਡੀਆਂ ਅਤੇ ਜਲਾਲਪੁਰ ਤੇ ਖੇੜੀ ਗੁਰਨਾ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਸਮੁੱਚੇ ਥਾਵਾਂ 'ਤੇ ਹੁਣ ਤੱਕ 3 ਲੱਖ 51 ਹਜ਼ਾਰ ਕੁਵਿੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਪਰ ਇਸ ਵਿਚੋਂ ਸਿਰਫ਼ 1 ਲੱਖ, 28 ਹਜ਼ਾਰ, 094 ਕੁਵਿੰਟਲ ਕਣਕ ਦੀ ਹੀ ਲਿਫ਼ਟਿੰਗ ਹੋਈ ਹੈ | ਬਾਕੀ ਬਚਦੀ 2,22,917 ਕੁਵਿੰਟਲ ਕਣਕ ਲਿਫ਼ਟਿੰਗ ਦੀ ਉਡੀਕ ਕਰ ਰਹੀ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਨੂੜ ਮੰਡੀ ਵਿਚੋਂ ਪਨਗਰੇਨ ਨੇ 63,393 ਕੁਵਿੰਟਲ ਕਣਕ ਖਰੀਦੀ ਹੈ ਅਤੇ 48,000 ਹਜ਼ਾਰ ਕੁਵਿੰਟਲ ਕਣਕ ਦੀ ਲਿਫ਼ਟਿੰਗ ਹੋਣੀ ਬਾਕੀ ਹੈ | ਮਾਰਕਫੈੱਡ ਵਲੋਂ ਖਰੀਦੀ ਗਈ 84,432 ਕੁਵਿੰਟਲ ਕਣਕ ਵਿਚੋਂ 49,432 ਕੁਵਿੰਟਲ ਕਣਕ, ਐੱਫ਼.ਸੀ.ਆਈ. ਵਲੋਂ ਖਰੀਦੀ ਗਈ 40,000 ਕੁਵਿੰਟਲ ਕਣਕ ਵਿਚੋਂ 18,000 ਕੁਵਿੰਟਲ ਕਣਕ ਦੀ ਲਿਫ਼ਟਿੰਗ ਨਹੀਂ ਹੋਈ ਹੈ | ਖੇੜਾ ਗੱਜੂ ਦੀ ਮੰਡੀ ਵਿਚੋਂ ਮਾਰਕਫੈੱਡ ਵਲੋਂ ਖਰੀਦੀ ਗਈ 73,436 ਕੁਵਿੰਟਲ ਕਣਕ ਵਿਚੋਂ 60,900 ਕੁਵਿੰਟਲ ਕਣਕ ਦੀ ਲਿਫ਼ਟਿੰਗ ਨਹੀਂ ਹੋਈ | ਮਾਣਕਪੁਰ ਮੰਡੀ ਵਿਚੋਂ ਪਨਗਰੇਨ ਵਲੋਂ ਖਰੀਦੀ ਗਈ 29 ਹਜ਼ਾਰ ਕੁਵਿੰਟਲ ਕਣਕ ਵਿਚੋਂ 24,500 ਕੁਵਿੰਟਲ ਕਣਕ ਲਿਫ਼ਟਿੰਗ ਦੀ ਉਡੀਕ ਕਰ ਰਹੀ ਹੈ | ਖੇੜੀ ਗੁਰਨਾ ਖ਼ਰੀਦ ਕੇਂਦਰ ਵਿਚੋਂ ਪਨਗਰੇਨ ਵਲੋਂ ਖਰੀਦੀ ਗਈ 15,600 ਕੁਵਿੰਟਲ ਕਣਕ ਵਿਚੋਂ 6,700 ਕੁਵਿੰਟਲ ਕਣਕ ਦੀ ਚੁਕਾਈ ਬਾਕੀ ਹੈ | ਵੇਅਰਹਾਊਸ ਵਲੋਂ ਖਰੀਦੀ ਗਈ 18,000 ਕੁਵਿੰਟਲ ਵਿਚੋਂ 6500 ਕੁਵਿੰਟਲ ਕਣਕ ਚੁਕਾਈ ਨਹੀਂ ਹੋਈ | ਜਲਾਲਪੁਰ ਖ਼ਰੀਦ ਕੇਂਦਰ ਵਿਚੋਂ ਪਨਗਰੇਨ ਵਲੋਂ ਖਰੀਦੀ ਗਈ 15,500 ਕੁਵਿੰਟਲ ਕਣਕ ਵਿਚੋਂ 6,000 ਕੁਵਿੰਟਲ ਕਣਕ ਦੀ ਲਿਫ਼ਟਿੰਗ ਬਕਾਇਆ ਹੈ | ਬੋਰੀਆਂ ਦੇ ਵੱਡੇ ਢੇਰਾਂ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਗੁਰਨਾਮ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਕਮੇਟੀ ਵਲੋਂ ਲਗਾਤਾਰ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਚੁਕਾਈ ਲਈ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲਿਫ਼ਟਿੰਗ ਦੀ ਸੁਸਤ ਰਫ਼ਤਾਰੀ ਤੋਂ ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਕਾਂਗੜਾ ਵਿਖੇ ਜ਼ਿਲ੍ਹਾ ਪ੍ਰਧਾਨਾਂ ਨੂੰ ਮਿਸ਼ਨ-2027 ਲਈ ਕਰਵਾਈ ਜਾ ਰਹੀ ਹੈ ਤਿਆਰੀ ਅਗਲੀ ਖ਼ਬਰ ਬੰਦੀ ਨੇ ਜੇਲ੍ਹ 'ਚੋਂ ਸਾਮਾਨ ਮੰਗਵਾਉਣ ਲਈ ਕਰਵਾਏ 40 ਹਜ਼ਾਰ ਪੇਟੀਐਮ
Ad Position 24