ਭਾਦਸੋਂ, 28 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸੰਤ ਬਾਬਾ ਪੂਰਨ ਦਾਸ ਜੀ ਮਹਾਰਾਜ ਦੀ 60ਵੀਂ ਬਰਸੀ ਸੰਬੰਧੀ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਬਾਬਾ ਗੁਰਚਰਨ ਸਿੰਘ ਮੌਜੂਦਾ ਗੱਦੀਨਸ਼ੀਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇੱਥੇ ਇਹ ਵਰਨਣਯੋਗ ਹੈ ਕਿ ਦੇਸ਼ਾਂ ਵਿਦੇਸਾਂ ਤੋਂ ਸੰਗਤਾਂ ਪੁੱਜਣਗੀਆਂ ਅਤੇ ਸਾਧੂ ਮਹਾਤਮਾ ਸ਼ਰਧਾ ਦੇ ਫੁੱਲ ਭੇਂਟ ਕਰਨਗੇ | ਇਸ ਤੋਂ ਇਲਾਵਾ ਬਾਬਾ ਗੁਰਚਰਨ ਸਿੰਘ ਨੇ ਬਰਸੀ ਸਮਾਗਮ ਸੰਬੰਧੀ ਵੱਖ-ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ, ਸਰਪੰਚ ਬਲਵਿੰਦਰ ਸਿੰਘ ਕੰਗ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਗਿਆਨੀ ਭਜਨ ਸਿੰਘ ਜਨਰਲ ਸਕੱਤਰ, ਅਜੀਤ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਕਾਠਮੱਠੀ, ਸਰਪੰਚ ਬਰਮਾ ਸਿੰਘ ਕਾਠਮੱਠੀ, ਨੰਬਰਦਾਰ ਜਗਤਾਰ ਸਿੰਘ, ਗੁਰਮੀਤ ਸਿੰਘ ਕਾਲਾ, ਚਰਨਜੀਤ ਸਿੰਘ ਟਿਵਾਣਾ, ਜਗਦੀਸ਼ ਸਿੰਘ ਐਸ.ਡੀ.ਓ., ਭਜਨ ਸਿੰਘ ਕਾਠਮੱਠੀ, ਗੁਰਜੰਟ ਸਿੰਘ ਸੇਖੋ, ਦਰਸ਼ਨ ਸਿੰਘ ਸਾ. ਸਰਪੰਚ, ਬਲਜੀਤ ਸਿੰਘ ਰੋੜੇਵਾਲ, ਕਾਕਾ ਕਰਮਜੀਤ ਸਿੰਘ ਰੋੜੇਵਾਲ, ਸੁਰਜੀਤ ਸਿੰਘ ਬਿਰੜਵਾਲ ਤੋਂ ਇਲਾਵਾ ਪਿੰਡ ਵਾਸੀ, ਪ੍ਰਬੰਧਕ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |