21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੱਲ੍ਹ ਦੇ ਪਸਿਆਣਾ ਥਾਣੇ ਅੱਗੇ ਰੱਖੇ ਜਾਣ ਵਾਲੇ ਰੋਸ ਧਰਨੇ ਦੀਆਂ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 03-05-2026
ਪਟਿਆਲਾ, 2 ਮਈ (ਧਰਮਿੰਦਰ ਸਿੰਘ ਸਿੱਧੂ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹੋਰਾਂ ਮਾਮਲਿਆਂ ਤੋਂ ਇਲਾਵਾ ਪਿਛਲੇ ਅੱਠ ਮਹੀਨਿਆਂ ਤੋਂ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਕੌਰਜੀ ਵਾਲਾ ਨੂੰ ਇਨਸਾਫ਼ ਦੇਣ ਵਿਚ ਪਸਿਆਣਾ ਪੁਲਿਸ ਦੇ ਨਿੰਦਣਯੋਗ ਰਵੱਈਏ ਦੀ ਵਿਸਥਾਰ ਵੀ ਚਰਚਾ ਕੀਤੀ ਗਈ | ਜਿਸ ਬਾਰੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਐੱਸ.ਐੱਸ.ਪੀ. ਨੂੰ ਵੀ ਮਿਲ ਕੇ ਉਸ ਦੀ ਜ਼ਮੀਨ ਸੰਬੰਧੀ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਅਤੇ ਮਾਲ ਮਹਿਕਮੇ ਦਾ ਸਾਰਾ ਰਿਕਾਰਡ ਵੀ ਪੁਲਿਸ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ | ਉਲਟਾ ਪਸਿਆਣਾ ਪੁਲਿਸ ਵਲੋਂ ਉਸ ਉੱਪਰ ਅਤੇ ਉਸ ਦੇ ਬੇਟੇ ਵਿਰੁੱਧ ਝੂਠਾ ਕੇਸ ਦਰਜ ਕਰ ਦਿੱਤਾ ਗਿਆ | ਪੁਲਿਸ ਦੇ ਅਜਿਹੇ ਰਵਈਏ ਦੇ ਵਿਰੁੱਧ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਥਾਣੇ ਸਾਹਮਣੇ 4 ਮਈ ਦਿਨ ਸੋਮਵਾਰ ਨੂੰ ਇਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ | ਜਿਸ ਵਿਚ ਵੱਖ-ਵੱਖ ਬਲਾਕਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਧਰਨੇ 'ਚ ਸ਼ਾਮਿਲ ਹੋਣਗੇ | ਜਿਸ ਬਾਰੇ ਇਕ ਨੋਟਿਸ, ਪਿਛਲੇ ਦਿਨੀਂ ਐੱਸ.ਐੱਸ.ਪੀ., ਐੱਸ.ਡੀ.ਐਮ., ਅਤੇ ਡੀ.ਸੀ. ਪਟਿਆਲਾ ਅਤੇ ਸੰਬੰਧਿਤ ਡੀ.ਐੱਸ.ਪੀ. ਅਤੇ ਥਾਣੇ ਨੂੰ ਦੇ ਦਿੱਤਾ ਗਿਆ ਹੈ | ਇਸ ਤੋਂ ਇਲਾਵਾ 15 ਮਈ ਨੂੰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਵਿਚ ਸੈਂਕੜੇ ਕਿਸਾਨ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ | ਜਿਸ ਦੀ ਤਿਆਰੀ ਸੰਬੰਧੀ ਸਾਰੇ ਬਲਾਕਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ | ਮੀਟਿੰਗ ਵਿਚ ਵਿਸੇਸ ਤੌਰ 'ਤੇ ਸੂਬੇ ਦੇ ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸੂਬਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਚਰਨਾਥਲ ਤੋਂ ਇਲਾਵਾ ਪਟਿਆਲਾ-1 ਬਲਾਕ ਦੇ ਪ੍ਰਧਾਨ ਜਗਰੂਪ ਸਿੰਘ ਫਤਿਹਪੁਰ, ਮਨਜੀਤ ਸਿੰਘ ਮਹਿਮਦਪੁਰ, ਭਗਵਾਨ ਸਿੰਘ ਪਹਾੜਪੁਰ, ਨਾਭਾ ਬਲਾਕ ਪ੍ਰਧਾਨ ਪਿ੍ਤਪਾਲ ਢੀਗੀ, ਕਰਮ ਸਿੰਘ ਵਜੀਦਪੁਰ, ਸਮਾਣਾ ਬਲਾਕ ਦੇ ਪ੍ਰਧਾਨ ਬਹਾਦਰ ਸਿੰਘ ਚੌਹਠ, ਸਨੌਰ ਬਲਾਕ ਦੇ ਪ੍ਰਧਾਨ ਭੁਪਿੰਦਰ ਸਿੰਘ ਘਿਓਰਾ, ਲਖਵਿੰਦਰ ਸਿੰਘ ਬਲਵੇੜਾ, ਬਲਾਕ ਦੁਧਨ ਸਾਧਾਂ ਦੇ ਪ੍ਰਧਾਨ ਬੱਗਾ ਸਿੰਘ ਹਾਜੀਪੁਰ ਪਟਿਆਲਾ (ਦੋ), ਬਲਾਕ ਦੇ ਸਕੱਤਰ ਅਵਤਾਰ ਸਿੰਘ ਚਲੈਲਾ, ਪਾਤੜਾਂ ਬਲਾਕ ਦੇ ਜਨਰਲ ਸਕੱਤਰ, ਜਾਨਪਾਲ ਸਿੰਘ ਕਾਂਗਥਲਾ, ਖ਼ਜ਼ਾਨਚੀ ਸੂਬੇਦਾਰ ਨਰਾਤਾ ਸਿੰਘ ਅਤੇ ਕੌਰਜੀ ਵਾਲਾ ਪਿੰਡ ਤੋਂ ਹਰਿੰਦਰ ਸਿੰਘ, ਗੁਰਬਖ਼ਸ਼ ਸਿੰਘ, ਲਾਲ ਸਿੰਘ, ਹਰਪਾਲ ਸਿੰਘ ਜੈਮਲ ਸਿੰਘ, ਮਨਜੀਤ ਸਿੰਘ ਨੋਨੀ, ਕਰਮਜੀਤ ਸਿੰਘ, ਸੁਖਪਾਲ ਸਿੰਘ ਰਮਿੰਦਰ ਸਿੰਘ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਮਲਟੀ ਪਰਪਸ ਹੈਲਥ ਵਰਕਰ (ਮੇਲ) ਯੂਨੀਅਨ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਅੱਜ ਅਗਲੀ ਖ਼ਬਰ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ ਦਾ ਸਵਰਨਕਾਰ ਸੰਘ ਦੇ ਆਗੂਆਂ ਵਲੋਂ ਸਨਮਾਨ
Ad Position 24