ਘਨੌਰ, 2 ਮਈ (ਸਰਦਾਰਾ ਸਿੰਘ ਲਾਛੜੂ)-ਭਗਵਾਨ ਵਾਲਮੀਕਿ ਮੰਦਿਰ ਘਨੌਰ ਵਿਖੇ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਬਾਬਾ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਨੂੰ ਸਮਰਪਿਤ ਵਿਸ਼ਾਲ ਮੈਗਾ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਦਪਿੰਦਰ ਸੂਦ ਯੂ.ਐੱਸ.ਏ. ਅਤੇ ਆਸ਼ੀਸ਼ ਅਗਰਵਾਲ ਵਲੋਂ ਕੀਤਾ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਗੇਜਾ ਰਾਮ ਵਾਲਮੀਕਿ ਪਹੁੰਚੇ, ਜਿਨ੍ਹਾਂ ਨੇ ਇਸ ਨੇਕ ਉਪਰਾਲੇ ਲਈ ਵਿਕਾਸ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ | ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕੈਂਪ 'ਚ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਕਰੀਬ 650 ਤੋਂ ਵੱਧ ਹਲਕਾ ਵਾਸੀਆਂ ਨੇ ਕੈਂਪ ਦਾ ਲਾਭ ਉਠਾਇਆ | ਗਲੋਬਲ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਲਾਇਆ ਗਿਆ, ਜਿਸ 'ਚ ਮਰੀਜ਼ਾਂ ਦੀ ਜਾਂਚ ਕਰਕੇ 60 ਮਰੀਜ਼ਾਂ ਦੇ ਲੈਂਜ ਪਾਏ ਗਏ | ਮੇਹਰ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਵੀ ਲਾਇਆ ਗਿਆ | ਜਿੱਥੇ ਮੌਕੇ 'ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | 250 ਤੋਂ ਜ਼ਿਆਦਾ ਮਰੀਜ਼ਾਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਕਮਲਜੀਤ ਸਿੰਘ ਮੰਡਲ ਪ੍ਰਧਾਨ, ਪਰਮਜੀਤ ਸਿੰਘ ਮੱਟੂ, ਨੇਤਰਪਾਲ ਸ਼ਰਮਾ, ਧੀਰਜ ਕੁਮਾਰ, ਹਰਜਿੰਦਰ ਸਿੰਘ, ਪਾਖਰ ਸਿੰਘ, ਗੌਤਮ ਸੂਦ, ਨਰਿੰਦਰ ਸੂਦ, ਗੋਲਡੀ ਸ਼ਰਮਾ, ਅਮਰਜੀਤ ਸਿੰਘ ਉਕਸੀ, ਕਿਰਨਜੀਤ ਸਿੰਘ, ਰਜਨੀਸ਼ ਕੁਮਾਰ, ਸਚਿਨ ਉਲਾਣਾ, ਅਮੀ ਚੰਦ, ਬਲਕਾਰ ਸਿੰਘ ਲੋਹਸਿੰਬਲੀ, ਹਰਦੀਪ ਸਿੰਘ, ਗੁਰਦਮਨ ਸਿੰਘ ਗੁਰਾਇਆ, ਪਰਮਜੀਤ ਕੁਮਾਰ, ਕੁਲਬੀਰ ਸਿੰਘ, ਕਾਕਾ ਸਿੰਘ, ਅਮਰੀਕ ਸਿੰਘ, ਪ੍ਰਦੀਪ ਰਤਨ, ਅਖਿਲ ਕੁਮਾਰ, ਵਿਸੂ ਸ਼ਰਮਾ, ਅਮਿਤ ਕੁਮਾਰ ਆਦਿ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਕੈਂਪ ਦੀ ਸਫਲਤਾ 'ਚ ਯੋਗਦਾਨ ਪਾਇਆ |