22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਆਸ਼ਾ ਦਿਵਸ' ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-05-2026
ਦੇਵੀਗੜ੍ਹ, 2 ਮਈ (ਰਾਜਿੰਦਰ ਸਿੰਘ ਮੌਜੀ)-ਡਾ. ਸ਼ੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਨਿੱਧੀ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਦੁੱਧਨ ਸਾਧਾਂ ਦੀ ਅਗਵਾਈ ਵਿਚ ਸਮੂਹਿਕ ਸਿਹਤ ਕੇਂਦਰ ਦੁਧਨ ਸਾਧਾਂ ਵਿਖੇ ਆਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਡਾ. ਨਿੱਧੀ ਸ਼ਰਮਾ ਐਸ.ਐਮ.ਓ. ਨੇ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੀਆ ਹਨ | ਆਸ਼ਾ ਵਰਕਰ ਘਰ-ਘਰ ਜਾ ਕੇ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਸੇਵਾਵਾਂ ਦੇਣ ਦੇ ਨਾਲ-ਨਾਲ ਐਮਰਜੈਂਸੀ ਹਾਲਾਤਾਂ ਵਿਚ ਵੀ ਸਰਗਰਮ ਭੂਮਿਕਾ ਅਦਾ ਕਰਦੀਆਂ ਹਨ | ਕੋਰੋਨਾ ਮਹਾਂਮਾਰੀ ਸਮੇਂ ਆਸ਼ਾ ਵਰਕਰਾਂ ਦਾ ਰੋਲ ਸ਼ਲਾਘਾਯੋਗ ਰਿਹਾ ਹੈ | ਉਨ੍ਹਾਂ 'ਆਸ਼ਾ ਦਿਵਸ' ਦੀਆ ਸਾਰੀਆ ਆਸ਼ਾ ਵਰਕਰਾਂ ਨੂੰ ਵਧਾਈ ਦਿੰਦਿਆ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਗੁਰਵਿੰਦਰ ਸਿੰਘ ਬਲਾਕ ਪਸਾਰ ਸਿਖਿਆਕਾਰ ਨੇ ਬੋਲਦਿਆਂ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ, ਸੰਪੂਰਨ ਟੀਕਾਕਰਨ, ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਉਣਾ, ਸਮਾਜ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਕੰਮ ਕਰਨ ਵਿਚ ਆਸ਼ਾ ਵਰਕਰ ਮੋਹਰੀ ਰੋਲ ਨਿਭਾ ਰਹੀਆ ਹਨ | ਇਸ ਦਿਵਸ ਤੇ ਸਾਲ 2025-26 ਦੌਰਾਨ ਵਧੀਆ ਕਾਰਗੁਜਾਰੀ ਵਾਲੀਆਂ ਆਸ਼ਾ ਵਰਕਰਾਂ ਨੀਲਮ ਰਾਣੀ,ਰਜਨੀ ਦੇਵੀ, ਗੀਤਾ ਰਾਣੀ, ਸੋਨੀਆ ਸਿੰਘ, ਕਰਮਜੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਪਰਵਿੰਦਰ ਕੌਰ ਅਤੇ ਸੀਮਾ ਰਾਣੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪੁਸ਼ਪਾ ਦੇਵੀ ਐਲ.ਐਚ.ਵੀ., ਸਿਮਰਜੀਤ ਕੌਰ ਅਤੇ ਸਟਾਫ ਮੈਂਬਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਵਸ 'ਤੇ ਮਾਨ ਸਰਕਾਰ ਦੇ ਇਤਿਹਾਸਕ ਫ਼ੈਸਲੇ ਨੂੰ ਲੈ ਕੇ ਹਲਕਾ ਸਨੌਰ 'ਚ ਖੁਸ਼ੀ ਦੀ ਲਹਿਰ-ਇੰਦਰਜੀਤ ਸਿੰਘ ਸੰਧੂ... ਅਗਲੀ ਖ਼ਬਰ ਤਿ੍ਵੇਣੀ ਸਾਹਿਤ ਪ੍ਰੀਸ਼ਦ ਵਲੋਂ ਸਹਿਤਕ ਸਮਾਗਮ ਕਰਵਾਇਆ
Ad Position 24