22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਤਿ੍ਵੇਣੀ ਸਾਹਿਤ ਪ੍ਰੀਸ਼ਦ ਵਲੋਂ ਸਹਿਤਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਪਟਿਆਲਾ, 2 ਮਈ (ਗੁਰਵਿੰਦਰ ਸਿੰਘ ਅÏਲਖ)-ਤਿ੍ਵੇਣੀ ਸਾਹਿਤ ਪ੍ਰੀਸ਼ਦ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸਾਹਿਤਕਾਰਾਂ ਨੇ ਹਿੱਸਾ ਲੈ ਕੇ ਸਮਾਗਮ ਨੂੰ ਰੰਗੀਨ ਬਣਾਇਆ¢ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਕੀਤੀ, ਜਦਕਿ ਇੰਜੀਨੀਅਰ ਜਸਪਾਲ ਸਿੰਘ ਦੇਸੂਵੀ (ਦੇਸੂਵੀ ਪ੍ਰਧਾਨ, ਵਿਸ਼ਵ ਸਾਹਿਤਕ ਕਵਿਤਾ ਵਿਚਾਰ ਮੰਚ, ਚੰਡੀਗੜ੍ਹ), ਡਾ. ਜੀ.ਐੱਸ. ਆਨੰਦ (ਪ੍ਰਧਾਨ, ਗਿਆਨਦੀਪ ਸਾਹਿਤ ਸਾਧਨਾ ਮੰਚ, ਪਟਿਆਲਾ) ਅਤੇ ਗੁਰਦੀਪ ਸਿੰਘ ਸੱਗੂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਰਹੇ¢ ਸਮਾਗਮ ਦੀ ਸ਼ੁਰੂਆਤ ਮੰਗਤ ਖ਼ਾਨ ਵੱਲੋਂ ਇੰਜ: ਜਸਪਾਲ ਦੇਸੂਵੀ ਦੀ ਰਚਨਾ 'ਨਾਨਕ ਤਾਂ ਇਕ ਕਲ ਕਲ ਵਗਦਾ ਚਸ਼ਮਾ ਹੈ' ਗਾ ਕੇ ਕੀਤੀ ਗਈ¢ ਇਸ ਮÏਕੇ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਮਾਗਮ ਦੇ ਉਦੇਸ਼ ਬਾਰੇ ਸੰਖੇਪ ਜਾਣਕਾਰੀ ਦਿੱਤੀ¢ ਕਵੀ ਦਰਬਾਰ ਸੈਸ਼ਨ ਦÏਰਾਨ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ, ਰਘਬੀਰ ਸਿੰਘ ਮਹਿਮੀ, ਬਚਨ ਸਿੰਘ ਗੁਰਮ, ਮਨਦੀਪ ਮੈਂਡੀ, ਜਗਜੀਤ ਸਾਹਨੀ, ਇੰਸ਼ਾਦ ਖੜਿਆਲਵੀ, ਸ਼ਾਮ ਸਿੰਘ ਪ੍ਰੇਮ, ਰਾਜੇਸ਼ਵਰ ਕੁਮਾਰ, ਤੇਜਿੰਦਰ ਅਨਜਾਨਾ, ਦਰਸ਼ਨ ਸਿੰਘ ਦਰਸ਼ ਪਸਿਆਣਾ, ਰਾਮ ਸਿੰਘ ਬੰਗ, ਕੁਲਵੰਤ ਸੈਦੋਕੇ, ਧੰਨਾ ਸਿੰਘ ਖਰÏੜ, ਕ੍ਰਿਸ਼ਨ ਲਾਲ ਧੀਮਾਨ, ਸਨੇਹਦੀਪ ਕÏਰ, ਹਰਜੀਤ ਕÏਰ, ਅਨੀਤਾ ਅਰੋੜਾ ਪਾਤੜਾਂ, ਗੁਰਪ੍ਰੀਤ ਸਿੰਘ ਢਿੱਲੋਂ, ਡਾ. ਜੀ. ਐੱਸ. ਆਨੰਦ, ਗੁਰਦੀਪ ਸਿੰਘ ਸੱਗੂ, ਮੰਗਤ ਖ਼ਾਨ ਅਤੇ ਇੰਜ: ਜਸਪਾਲ ਸਿੰਘ ਦੇਸੂਵੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ¢ ਇਸ ਤੋਂ ਇਲਾਵਾ ਅਸ਼ੋਕ ਕੁਮਾਰ ਅਜ਼ੀਜ਼, ਰਿਪਨ ਖੁੱਲਰ, ਯਸ਼ਸ਼ਵੀ ਅਰੋੜਾ ਅਤੇ ਐੱਸ.ਐੱਨ. ਚÏਧਰੀ ਨੇ ਸਰੋਤਿਆਂ ਵਜੋਂ ਹਾਜ਼ਰੀ ਭਰੀ¢ ਅੰਤ ਵਿਚ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕਰਦੇ ਹੋਏ ਆਪਣੀ ਇੱਕ ਗ਼ਜ਼ਲ ਵੀ ਸਾਂਝੀ ਕੀਤੀ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ¢ ਸਮਾਗਮ ਦੇ ਅੰਤ ਵਿਚ ਹਾਲ ਹੀ ਵਿਚ ਵਫ਼ਾਤ ਪਾ ਗਏ ਸਾਹਿਤਕਾਰਾਂ ਅਮਰਜੀਤ ਕੌਰ ਆਸ਼ਟਾ, ਅੰਗਰੇਜ ਕਲੇਰ, ਡਾ. ਅਮਰ ਕੋਮਲ ਅਤੇ ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ¢
Ad Position 22
No active advertisement
ਪਿਛਲੀ ਖ਼ਬਰ 'ਆਸ਼ਾ ਦਿਵਸ' ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰ ਸਨਮਾਨਿਤ ਅਗਲੀ ਖ਼ਬਰ ਮੰਡੀ ਬੋਰਡ ਦੇ ਕੰਮਾਂ 'ਚ ਆਉਂਦੀ ਘਪਲੇ ਦੀ ਬੂ, ਘੜਾਮ ਨਵੀਨੀਕਰਨ ਸੜਕ ਜਾਂਚ ਦੀ ਉੱਠੀ ਮੰਗ
Ad Position 24