ਹਰਿਆਣਾ ਵਲੋਂ ਹੜ੍ਹਾਂ ਤੋਂ ਬਚਾਅ ਲਈ ਪੱਕੇ ਬੰਨ੍ਹ ਦੇ ਕੰਮ ਨੇ ਪੰਜਾਬ ਦੇ ਲੋਕਾਂ ਨੂੰ ਚਿੰਤਾ 'ਚ ਡੋਬਿਆ
ਹਰਿਆਣਾ ਵਲੋਂ ਬੰਨ੍ਹ ਦੇ ਨਾਲ ਕੰਕਰੀਟ ਕੰਧ ਦੀ ਮੁਰੰਮਤ ਅਤੇ ਪੱਟੜੀ ਉਤੇ ਸੜਕ ਬਣਾਉਣ ਲਈ ਪਾਏ ਜਾ ਰਹੇ ਰੋੜੇ ਅਤੇ ਇੰਟਰਲਾਕ ਟਾਈਲ ਦਾ ਦਿ੍ਸ਼ | ਅਜੀਤ ਤਸਵੀਰਾਂ
<br/>
04-05-2026
ਇਸ ਕਾਰਨ ਇਹ ਬੰਨ੍ਹ ਹੋਰ ਵੀ ਲੰਮਾ ਅਤੇ ਮਜ਼ਬੂਤ ਹੋ ਗਿਆ ਸੀ | ਹੁਣ ਇਸ ਬੰਨ੍ਹ 'ਤੇ ਪੱਥਰ ਪਾ ਕੇ ਹਰਿਆਣਾ ਵਲੋਂ ਪੱਟੜੀ 'ਤੇ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਬੰਨ੍ਹ ਕਾਰਨ ਪੰਜਾਬ ਦੇ ਦਰਜਨਾਂ ਅਜਿਹੇ ਪਿੰਡ ਹਨ ਜੋ ਇਸ ਦੀ ਡਾਫ ਕਾਰਨ ਡੁੱਬਦੇ ਆ ਰਹੇ ਹਨ ਪਰ ਅਕਸਰ ਹੀ ਜਦੋਂ ਹੜ੍ਹ ਦਾ ਪਾਣੀ ਵਸੋ ਬਾਹਰ ਹੁੰਦਾ ਹੈ ਤਾਂ ਇਹ ਬੰਨ੍ਹ ਪਾਣੀ ਦੇ ਜ਼ੋਰ ਨਾਲ ਟੁੱਟ ਜਾਂਦਾ ਹੈ ਅਤੇ ਕੁਦਰਤੀ ਵਹਾ ਨਾਲ ਫੈਲ ਜਾਂਦਾ ਹੈ ਅਤੇ ਇਸ ਤੋਂ ਬਾਅਦ ਪਿਛਲੇ ਹੜ੍ਹਾਂ ਅਤੇ ਹੋਰ ਦਰਜਨਾਂ ਵਾਰ ਪੰਜਾਬ ਦੇ ਪਿੰਡਾਂ ਦੇ ਲੋਕ ਜਾਨੀ ਨੁਕਸਾਨ ਤੋਂ ਬਚਦੇ ਰਹੇ ਹਨ | ਪਰ ਹੁਣ ਜਦੋਂ ਇਹ ਬੰਨ੍ਹ ਹੋਰ ਪੱਕਾ ਹਰਿਆਣਾ ਵਲੋਂ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਹੜ੍ਹਾਂ ਤੋਂ ਪਹਿਲਾਂ ਹੀ ਵਧ ਗਈਆਂ ਹਨ | ਇਨ੍ਹਾਂ ਪਿੰਡਾਂ ਵਾਲਿਆਂ ਦਾ ਕਹਿਣਾ ਹੈ ਕਿ ਇਸ ਬੰਨ੍ਹ 'ਚੋਂ ਸਾਈਫਨ ਕੱਢ ਕੇ ਪਾਣੀ ਦਾ ਵਹਾਅ ਬਣਾਉਣਾ ਚਾਹੀਦਾ ਹੈ ਅਤੇ ਨਾਲ ਉਨ੍ਹਾਂ ਦੀ ਮੰਗ ਹੈ ਪੰਜਾਬ ਸਰਕਾਰ ਵਲੋਂ ਹਰਿਆਣਾ ਦੇ ਇਸ ਅਮਲ ਨੂੰ ਰੋਕਣਾ ਤਾਂ ਦੂਰ ਦੀ ਗੱਲ ਸਗੋਂ ਅਜੇ ਤਕ ਪੰਜਾਬ ਵਾਲੇ ਪਾਸੇ ਨਾ ਘੱਗਰ ਅਤੇ ਨਾ ਹੀ ਬਰਸਾਤੀ ਨਾਲਿਆਂ ਦੀ ਕੋਈ ਸਫ਼ਾਈ ਕੀਤੀ ਗਈ ਹੈ ਜਦੋਂ ਕਿ ਹਰਿਆਣਾ ਮਾਰੋ ਮਾਰ ਆਪਣੇ ਬਚਾਅ ਲਈ ਕੰਮ ਕਰ ਰਿਹਾ ਹੈ | ਇਸ ਸੰਬੰਧੀ ਪੀੜਤ ਕਿਸਾਨ ਹਰਭਜਨ ਸਿੰਘ, ਕਸ਼ਮੀਰ ਸਿੰਘ, ਹਰਚਰਨ ਸਿੰਘ ਢੀਂਡਸਾ, ਧਰਮਿੰਦਰ ਸਿੰਘ ਚੀਮਾ, ਮਹਿਲ ਸਿੰਘ ਢੀਂਡਸਾ ਨੇ ਕਿਹਾ ਕਿ ਹਰਿਆਣਾ ਵਲੋਂ ਕੱਚੇ ਬੰਨ੍ਹ ਕਾਰਨ ਪਾਣੀ ਦੇ ਰੋਕੇ ਜਾਂਦੇ ਵਹਾ ਨਾਲ ਪਹਿਲਾਂ ਕਈ ਦਹਾਕਿਆਂ ਤੋਂ ਉਹ ਡੁੱਬਦੇ ਆ ਰਹੇ ਹਨ ਪਰ ਕਈ ਵਾਰ ਇਸ ਬੰਨ੍ਹ ਦੇ ਟੁੱਟਣ ਦੇ ਨਾਲ ਲੋਕਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਜਾਂਦਾ ਸੀ ਪਰ ਹੁਣ ਜੋ ਪੱਥਰ ਦੀ ਦੀਵਾਰ ਬਣਾ ਕੇ ਇਹ ਬੰਨ੍ਹ ਕੱਢਿਆ ਗਿਆ ਹੈ ਉਸ ਤੋਂ ਲੱਗਦਾ ਹੈ ਕਿ ਜੇ ਹੜ੍ਹ ਦਾ ਪਾਣੀ ਬੇਤਹਾਸ਼ਾ ਆ ਗਿਆ ਤਾਂ ਘੱਗਰ ਨਾਲ ਲੱਗਦੇ ਲੋਕਾਂ ਦਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਵਾਲੇ ਪਾਸੇ ਹੜ੍ਹ ਦੇ ਮੱਦੇਨਜ਼ਰ ਅਜੇ ਤੱਕ ਨਾ ਹੀ ਘੱਗਰ ਦੀ ਅਤੇ ਨਾ ਹੀ ਹੋਰ ਬਰਸਾਤੀ ਨਾਲਿਆਂ ਦੀ ਸਫ਼ਾਈ ਕੀਤੀ ਗਈ ਹੈ ਜਿਸ ਕਾਰਨ ਨੁਕਸਾਨ ਦਾ ਖਦਸ਼ਾ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਛੇਤੀ ਅਗਾਊਾ ਪ੍ਰਬੰਧ ਬਚਾਅ ਲਈ ਕਰੇ |