02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚਿਨਮਯ ਅੰਮਿ੍ਤ ਮਹੋਤਸਵ-2026 ਮੌਕੇ ਸਮੂਹਿਕ ਹਨੂੰਮਾਨ ਚਾਲੀਸਾ ਹਵਨ 'ਚ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 04-05-2026

ਅੰਮਿ੍ਤਸਰ, 3 ਮਈ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮਿ੍ਤਸਰ ਵਲੋਂ ਚਿਨਮਯ ਅੰਮਿ੍ਤ ਮਹੋਤਸਵ 2026 ਮੌਕੇ ਡੀ. ਏ. ਵੀ. ਕਾਲਜ ਸਪੋਰਟਸ ਕੰਪਲੈਕਸ, ਸ਼ਾਸਤਰੀ ਨਗਰ ਵਿਚ 1008 ਕੁੰਡੀਯ ਸਮੂਹਿਕ ਹਨੂੰਮਾਨ ਚਾਲੀਸਾ ਹਵਨ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਪ੍ਰੋਗਰਾਮ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸਵਾਮੀ ਚਿਦਰੂਪਾਨੰਦ (ਹੈੱਡ, ਚਿਨਮਯ ਮਿਸ਼ਨ, ਨੋਏਡਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਇਸ ਪਾਵਨ ਮੌਕੇ 'ਤੇ ਚਿਨਮਯ ਮਿਸ਼ਨ ਅੰਮਿ੍ਤਸਰ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ ਵਲੋਂ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਤੇ ਵਿਸ਼ੇਸ਼ ਮਹਿਮਾਨ ਸਵਾਮੀ ਚਿਦਰੂਪਾਨੰਦ ਸਮੇਤ ਆਏ ਲੋਕਾਂ ਦਾ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਮੌਜੂਦ ਸਾਰੇ ਮਾਣਯੋਗ ਮਹਿਮਾਨਾਂ ਦਾ ਵੀ ਸਤਿਕਾਰ ਨਾਲ ਸਵਾਗਤ ਕੀਤਾ | ਆਪਣੇ ਸਵਾਗਤੀ ਸੰਬੋਧਨ ਵਿਚ ਅਵਿਨਾਸ਼ ਮਹੇਂਦਰੂ ਨੇ ਕਿਹਾ ਕਿ ਇਹ ਵਿਸ਼ਾਲ 1008 ਕੁੰਡੀਯ ਸਮੂਹਿਕ ਹਨੂੰਮਾਨ ਚਾਲੀਸਾ ਹਵਨ ਚਿਨਮਯ ਮਿਸ਼ਨ ਦੇ 75 ਸਾਲਾਂ ਦੀ ਸ਼ਾਨਦਾਰ ਆਧਿਆਤਮਿਕ ਯਾਤਰਾ ਦਾ ਇਕ ਪ੍ਰੇਰਣਾਦਾਇਕ ਤੇ ਇਤਿਹਾਸਕ ਮੋੜ ਹੈ | ਇਹ ਆਯੋਜਨ ਸਿਰਫ਼ ਇਕ ਧਾਰਮਿਕ ਕਰਮਕਾਂਡ ਨਹੀਂ, ਸਗੋਂ ਸਮੂਹਿਕ ਚੇਤਨਾ, ਏਕਤਾ, ਸੇਵਾ ਤੇ ਭਗਤੀ ਦਾ ਪ੍ਰਤੀਕ ਹੈ, ਜੋ ਸਮਾਜ ਵਿਚ ਸਕਾਰਾਤਮਕ ਊਰਜਾ, ਸ਼ਾਂਤੀ ਤੇ ਆਧਿਆਤਮਿਕ ਜਾਗਰੂਕਤਾ ਦਾ ਸੰਦੇਸ਼ ਦਿੰਦਾ ਹੈ | ਇਸ ਤੋਂ ਬਾਅਦ ਸਵਾਮੀ ਚਿਦਰੂਪਾਨੰਦ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹਨੂੰਮਾਨ ਚਾਲੀਸਾ ਕੇਵਲ ਭਗਤੀ ਦਾ ਪਾਠ ਨਹੀਂ, ਸਗੋਂ ਜੀਵਨ ਨੂੰ ਦਿਸ਼ਾ ਦੇਣ ਵਾਲਾ ਆਧਿਆਤਮਿਕ ਵਿਗਿਆਨ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮੂਹਿਕ ਆਯੋਜਨ ਵਿਅਕਤੀ ਨੂੰ ਅਹੰਕਾਰ ਤੋਂ ਮੁਕਤ ਕਰਕੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਜਗਾਉਂਦੇ ਹਨ | ਆਪਣੇ ਸੰਬੋਧਨ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਵਿਸ਼ਾਲ ਆਧਿਆਤਮਿਕ ਆਯੋਜਨ ਸਮਾਜ ਵਿਚ ਸਕਾਰਾਤਮਕ ਊਰਜਾ, ਸੱਭਿਆਚਾਰਕ ਜਾਗਰੂਕਤਾ ਤੇ ਮਨ ਦੀ ਸ਼ਾਂਤੀ ਦਾ ਵਾਤਾਵਰਨ ਪੈਦਾ ਕਰਦੇ ਹਨ | ਉਨ੍ਹਾਂ ਚਿਨਮਯ ਮਿਸ਼ਨ ਅੰਮਿ੍ਤਸਰ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਆਧਿਆਤਮਿਕਤਾ ਦੇ ਨਾਲ-ਨਾਲ ਸੇਵਾ ਅਤੇ ਸੰਸਕਾਰਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਮੂਹਿਕ ਹਵਨ ਸਿਰਫ਼ ਧਾਰਮਿਕ ਕਰਮਕਾਂਡ ਨਹੀਂ, ਸਗੋਂ ਸਮਾਜਿਕ ਏਕਤਾ ਦੀ ਭਾਵਨਾ ਦਾ ਪ੍ਰਤੀਕ ਹੈ |
ਰਾਜਪਾਲ ਨੇ ਨੌਜਵਾਨਾਂ ਨੂੰ ਹਨੂੰਮਾਨ ਜੀ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ- ਹਵਨ ਤੋਂ ਬਾਅਦ ਭਵਨਜ਼ ਐੱਸ. ਐੱਲ. ਪਬਲਿਕ ਸਕੂਲ ਅੰਮਿ੍ਤਸਰ ਦੇ ਵਿਦਿਆਰਥੀਆਂ ਵਲੋਂ ਇਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਅਤੇ ਪਿ੍ੰਸੀਪਲ ਜੇ. ਪੀ. ਸ਼ੂਰ, ਸਕੱਤਰ ਅਸ਼ਵਿਨੀ ਮਲਹੋਤਰਾ, ਵਾਨਪ੍ਰਸਥ ਸੰਸਥਾਨ ਦੇ ਸਕੱਤਰ ਪ੍ਰੋ. ਐੱਸ. ਐੱਨ. ਜੋਸ਼ੀ, ਟਰਸਟੀ ਡਾ. ਅਨੀਤਾ ਭੱਲਾ ਅਤੇ ਟਰਸਟੀ ਅਨਿਲ ਸਿੰਘਲ ਦੇ ਸਮਰਪਿਤ ਨੇਤਿ੍ਤਵ ਤੇ ਮਿਹਨਤ ਦਾ ਵਿਸ਼ੇਸ਼ ਯੋਗਦਾਨ ਰਿਹਾ |

Ad Position 22
No active advertisement
ਪਿਛਲੀ ਖ਼ਬਰ ਦਮਾ ਰੋਗ ਬਾਰੇ ਜਾਗਰੂਕਤਾ ਸੈਮੀਨਾਰ ਕੱਲ੍ਹ ਅਗਲੀ ਖ਼ਬਰ ਹਰਿਆਣਾ ਵਲੋਂ ਹੜ੍ਹਾਂ ਤੋਂ ਬਚਾਅ ਲਈ ਪੱਕੇ ਬੰਨ੍ਹ ਦੇ ਕੰਮ ਨੇ ਪੰਜਾਬ ਦੇ ਲੋਕਾਂ ਨੂੰ ਚਿੰਤਾ 'ਚ ਡੋਬਿਆ
Ad Position 24