02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਮਾ ਰੋਗ ਬਾਰੇ ਜਾਗਰੂਕਤਾ ਸੈਮੀਨਾਰ ਕੱਲ੍ਹ

Ad Position 21
No active advertisement
ਅਜੀਤ ਡੈਸਕ 04-05-2026
ਡਾ: ਨਰੇਸ਼ ਗਰੋਵਰ


ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਵੈਸਟ ਵਲੋਂ 'ਵਿਸ਼ਵ ਅਸਥਮਾ ਡੇ' ਮੌਕੇ 5 ਮਈ ਨੂੰ ਮਜੀਠਾ ਰੋਡ ਸਥਿਤ ਡਾ: ਨਰੇਸ਼ ਗਰੋਵਰ ਹਸਪਤਾਲ ਵਿਖੇ ਦੁਪਹਿਰ 12 ਵਜੇ ਤੋਂ ਮੁਫ਼ਤ ਦਮਾ ਚੈੱਕਅਪ ਕੈਂਪ ਤੇ ਜਾਗਰੂਕਤਾ ਸੈਮੀਨਾਰ ਸ਼ੁਰੂ ਹੋਵੇਗਾ, ਜਿਸ 'ਚ ਰੋਟੇਰੀਅਨ ਗਵਰਨਰ ਰੋਹਿਤ ਓਬਰਾਏ, ਪ੍ਰਧਾਨ ਰੋਟ. ਦਪਿੰਦਰਪਾਲ ਸਿੰਘ ਭਸੀਣ, ਰੋਟ. ਸਾਵਣ ਅਰੋੜਾ, ਰੋਟ. ਡਾ: ਸੰਦੀਪ ਅਗਰਵਾਲ, ਰੋਟੇਰੀਅਨ ਡਾ: ਜਸਪ੍ਰੀਤ ਗਰੋਵਰ ਵੀ ਹਾਜ਼ਰ ਹੋਣਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਡਿਸਟਿ੍ਕਟ ਚੇਅਰਮੈਨ ਪਿਡੀਐਟਰਿਕ ਹੈਲਥ ਕੇਅਰ ਰੋਟੇਰੀਅਨ ਡਾ: ਨਰੇਸ਼ ਗਰੋਵਰ ਨੇ ਦੱਸਿਆ ਕਿ ਦੁਪਹਿਰ 2 ਵਜੇ ਪ੍ਰੈੱਸ ਕਾਨਫ਼ਰੰਸ ਦੇ ਨਾਲ-ਨਾਲ ਦਮਾ ਅਤੇ ਜਾਗਰੂਕਤਾ 'ਤੇ ਗੱਲਬਾਤ ਹੋਵੇਗੀ | ਇਸ ਤੋਂ ਬਾਅਦ 6 ਮਈ ਰਾਤ 8 ਵਜੇ ਅੰਮਿ੍ਤਸਰ ਕਲੱਬ ਵਿਖੇ ਕਰਨਲ (ਸੇਵਾਮੁਕਤ) ਪਰਮਜੀਤ ਸਿੰਘ ਦੁਆਰਾ 'ਮੱਧ ਪੂਰਬ ਯੁੱਧ ਤੇ ਭਾਰਤ ਲਈ ਇਸ ਦਾ ਕੀ ਅਰਥ ਹੈ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਡੀ. ਐੱਮ. ਰੰਧਾਵਾ ਮਾਮਲੇ 'ਚ ਨਾਮਜਦ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਮੋਮਬਤੀ ਮਾਰਚ... ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚਿਨਮਯ ਅੰਮਿ੍ਤ ਮਹੋਤਸਵ-2026 ਮੌਕੇ ਸਮੂਹਿਕ ਹਨੂੰਮਾਨ ਚਾਲੀਸਾ ਹਵਨ 'ਚ ਕੀਤੀ ਸ਼ਿਰਕਤ...
Ad Position 24