02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡੀ. ਐੱਮ. ਰੰਧਾਵਾ ਮਾਮਲੇ 'ਚ ਨਾਮਜਦ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਮੋਮਬਤੀ ਮਾਰਚ

Ad Position 21
No active advertisement
ਅਜੀਤ ਡੈਸਕ 04-05-2026

ਅੰਮਿ੍ਤਸਰ, 3 ਮਈ (ਹਰਮਿੰਦਰ ਸਿੰਘ)-ਬਹੁ ਚਰਚਿਤ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਆਤਮ ਹੱਤਿਆ ਦੇ ਮਾਮਲੇ 'ਚ 44 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਮੰਗ ਕਰਦੇ ਹੋਏ ਮੋਮਬਤੀ ਮਾਰਚ ਕੱਢਿਆ ਗਿਆ, ਜਿਸ ਵਿਚ ਰੰਧਾਵਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਗਗਨਦੀਪ ਰੰਧਾਵਾ ਆਤਮ ਹੱਤਿਆ ਮਾਮਲੇ 'ਚ ਨਾਮਜਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾਅਵਾ ਕੀਤਾ ਜਾ ਰਿਹਾ ਹੈ ਉਸ ਵਲੋਂ ਆਤਮ ਸਮਰਪਣ ਕੀਤਾ ਹੈ ਜਦੋਂ ਕਿ ਪੁਲਿਸ ਵਲੋਂ ਉਸ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਨਾਮਜਦ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਦੀਆਂ ਜਮਾਨਤਾਂ ਖਾਰਜ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਗਿ੍ਫਤਾਰ ਨਹੀਂ ਕਰ ਰਹੀ | ਅਤੇ ਇਸ ਤੋਂ ਇਲਾਵਾ ਤਿੰਨ ਅਣਪਛਾਤੇ ਦੋਸ਼ੀਆਂ ਦੀ ਵੀ ਪੁਲਿਸ ਪਹਿਚਾਣ ਨਹੀਂ ਕਰ ਸਕੀ | ਇਸ ਤੋਂ ਇਲਾਵਾ ਪੁਲਿਸ ਅਹਿਮ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਇਨਕਾਰੀ ਹੈ | ਇਸ ਦੌਰਾਨ ਉਨ੍ਹਾਂ ਨੇ ਪੁਲਿਸ ਦੀ ਮਿਲੀ ਭਗਤ ਨਾਲ ਸਾਬਕਾ ਕੈਬਨਿਟ ਮੰਤਰੀ ਨੂੰ ਪੁਲਿਸ ਹਿਰਾਸਤ ਵਿਚ ਵੀ ਪੂਰੀਆਂ ਸਹੂਲਤਾਂ ਮਿਲਣ ਦੇ ਦੋਸ਼ ਲਗਾਏ ਹਨ |

Ad Position 22
No active advertisement
ਪਿਛਲੀ ਖ਼ਬਰ ਦੋਬੁਰਜੀ ਦੇ ਫਲਾਈਓਵਰ 'ਤੇ ਵਾਪਰਿਆ ਹਾਦਸਾ ਅਗਲੀ ਖ਼ਬਰ ਦਮਾ ਰੋਗ ਬਾਰੇ ਜਾਗਰੂਕਤਾ ਸੈਮੀਨਾਰ ਕੱਲ੍ਹ
Ad Position 24