02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦੋਬੁਰਜੀ ਦੇ ਫਲਾਈਓਵਰ 'ਤੇ ਵਾਪਰਿਆ ਹਾਦਸਾ

Ad Position 21
No active advertisement
ਅਜੀਤ ਡੈਸਕ 04-05-2026
ਮਾਨਾਂਵਾਲਾ, 3 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਦੇ ਫਲਾਈਓਵਰ 'ਤੇ ਅਚਨਚੇਤ ਵਾਪਰੇ ਸੜਕ ਹਾਦਸੇ ਵਿਚ ਤਿੰਨ ਗੱਡੀਆਂ ਅੱਗੜ੍ਹ ਪਿੱਛੜ ਵੱਜ ਗਈਆਂ, ਜਿਸ ਕਰਕੇ ਇਕ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ | ਮੌਕੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੋਗਾ, ਜੋ ਆਪਣੀ ਪਤਨੀ ਸਮੇਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੋਗਾ ਜਾ ਰਹੇ ਸਨ ਅਤੇ ਦੋਬੁਰਜੀ ਦੇ ਫਲਾਈਓਵਰ ਅਚਾਨਕ ਉਸਦੀ ਸਵਿਫਟ ਡਿਜ਼ਾਇਰ ਕਾਰ (ਨੰਬਰ: ਪੀ ਬੀ 04 ਏ ਸੀ 7379) ਬੰਦ ਹੋ ਗਈ | ਸੁਖਦੇਵ ਸਿੰਘ ਨੇ ਆਪਣੀ ਕਾਰ ਫਲਾਈਓਵਰ ਉੱਪਰ ਹੀ ਇਕ ਸਾਈਡ 'ਤੇ ਰੋਕ ਲਈ, ਜਿਸ ਤੋਂ ਬਾਅਦ ਉਸਦੇ ਪਿੱਛੇ ਆ ਰਹੀ ਕਰੇਟਾ (ਨੰਬਰ: ਪੀ ਬੀ 46 ਏ ਐਲ 4727) ਗੱਡੀ ਦੇ ਡਰਾਈਵਰ ਸਤਨਾਮ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਤੁੜ ਜ਼ਿਲ੍ਹਾ ਤਰਨ ਤਾਰਨ ਨੇ ਬੜੀ ਮੁਸ਼ਕਿਲ ਨਾਲ ਆਪਣੀ ਗੱਡੀ ਨੂੰ ਬਰੇਕ ਮਾਰ ਕੇ ਰੋਕ ਲਿਆ, ਪਰ ਉਸ ਦੇ ਪਿੱਛੇ ਆ ਰਹੀ ਥਾਰ (ਨੰਬਰ: ਪੀ. ਬੀ. 02 ਐੱਫ ਏ 0388) ਗੱਡੀ ਦੇ ਚਾਲਕ ਜੈਦੀਪ ਸਿੰਘ ਪੁੱਤਰ ਸੁਖਚੈਨ ਸਿੰਘ ਵਲੋਂ ਗੱਡੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਥਾਰ ਅੱਗੇ ਖੜੀ ਕਰੇਟਾ ਵਿਚ ਜਾ ਵੱਜੀ ਅਤੇ ਉਸ ਦੇ ਪਿੱਛੇ ਆ ਰਿਹਾ ਨਵਾਂ ਯਾਹਮਾ ਮੋਟਰਸਾਈਕਲ ਥਾਰ ਵਿਚ ਜਾ ਵੱਜਾ ਅਤੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਅੰਮਿ੍ਤਪਾਲ ਸਿੰਘ ਪੁੱਤਰ ਸੁਖਵਿੰਦਰ ਸੀਹ ਵਾਸੀ ਅੰਮਿ੍ਤਸਰ ਸੜਕ 'ਤੇ ਗਿਆ ਅਤੇ ਜ਼ਖ਼ਮੀ ਹੋ ਗਿਆ | ਇਸ ਹਾਦਸੇ ਕਾਰਨ ਫਲਾਈਓਵਰ 'ਤੇ ਕੁਝ ਸਮਾਂ ਆਵਾਜਾਈ ਵਿਚ ਵਿਘਨ ਪੈਣ ਕਾਰਨ ਜਾਮ ਵਰਗੀ ਸਥਿਤੀ ਬਣ ਗਈ |
Ad Position 22
No active advertisement
ਪਿਛਲੀ ਖ਼ਬਰ ਅਸਮਾਨੀ ਬਿਜਲੀ ਪੈਣ ਕਾਰਨ ਮਕਾਨ ਨੁਕਸਾਨਿਆ ਅਗਲੀ ਖ਼ਬਰ ਡੀ. ਐੱਮ. ਰੰਧਾਵਾ ਮਾਮਲੇ 'ਚ ਨਾਮਜਦ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਮੋਮਬਤੀ ਮਾਰਚ...
Ad Position 24