ਰਾਮ ਤੀਰਥ, 3 ਮਈ (ਧਰਵਿੰਦਰ ਸਿੰਘ ਔਲਖ)-ਬੀਤੀ ਰਾਤ ਹੋਈ ਬਾਰਿਸ਼ ਤੇ ਤੇਜ਼ ਤੂਫਾਨ ਸਮੇਂ ਅਸਮਾਨੀ ਬਿਜਲੀ ਪੈਣ ਕਾਰਨ ਪਿੰਡ ਕੋਹਾਲੀ ਦੇ ਇਕ ਦੁਕਾਨਦਾਰ ਬਲਜੀਤ ਸਿੰਘ ਦਾ ਮਕਾਨ ਨੁਕਸਾਨਿਆ ਗਿਆ | ਪੀੜਤ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਘਰ ਵਿਚ ਹੀ ਮੌਜੂਦ ਸਨ ਕਿ ਅਸਮਾਨੀ ਬਿਜਲੀ ਪੈਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਨੁਕਸਾਨੀ ਗਈ ਅਤੇ ਬਿਜਲੀ ਨਾਲ ਚੱਲਣ ਵਾਲੇ ਲਗਪਗ ਬਹੁਤ ਸਾਰੇ ਉਪਕਰਨ ਅਤੇ ਘਰ ਦੀ ਵੈਰਿੰਗ ਤਬਾਹ ਹੋ ਗਈ | ਜਿਸ ਕਰਕੇ ਪਰਿਵਾਰ ਸਹਿਮਿਆ ਹੋਇਆ ਹੈ, ਪਰ ਪਰਿਵਾਰ ਇਸ ਪੱਖੋਂ ਖੁਸ਼ਕਿਸਮਤ ਰਿਹਾ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ |