03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਕਾਰੀ ਕਿਰਤੀ ਕਾਲਜ 'ਚ ਡਾ. ਗਗਨਦੀਪ ਚੀਮਾ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

Ad Position 21
No active advertisement
ਗਗਨਦੀਪ ਸਿੰਘ ਚੀਮਾ ਦਾ ਪਿ੍ੰਸੀਪਲ ਦਾ ਅਹੁਦਾ ਸੰਭਾਲਣ ਮੌਕੇ ਸਵਾਗਤ ਕਰਦੇ ਹੋਏ ਸਟਾਫ਼ ਮੈਂਬਰ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 04-05-2026
ਪਾਤੜਾਂ, 3 ਮਈ (ਜਗਦੀਸ਼ ਸਿੰਘ ਕੰਬੋਜ)-ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਪ੍ਰੋ. ਡਾ ਗਗਨਦੀਪ ਚੀਮਾ ਨੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਤੌਰ ਪਿ੍ੰਸੀਪਲ ਤਾਇਨਾਤ ਗਗਨਦੀਪ ਸਿੰਘ ਚੀਮਾ ਦਾ ਇਸ ਕਾਲਜ 'ਚ ਅਹੁਦਾ ਸੰਭਾਲੇ ਜਾਣ ਮੌਕੇ ਸਰਕਾਰੀ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਦੌਰਾਨ ਕਾਲਜ ਦੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਸਟਾਫ਼ ਨਾਲ ਜਾਣ ਪਛਾਣ ਕਰਵਾਈ ਗਈ | ਦੱਸਣਯੋਗ ਹੈ ਕਿ ਪਿ੍ੰਸੀਪਲ ਡਾ. ਗਗਨਦੀਪ ਚੀਮਾ ਨੇ 1994 'ਚ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐੱਮ.ਏ. ਇਤਿਹਾਸ ਦੀ ਪ੍ਰੀਖਿਆ ਚਾਰ ਗੋਲ਼ਡ ਮੈਡਲਾਂ ਨਾਲ ਪਾਸ ਕੀਤੀ | 1996 'ਚ ਪੀ.ਪੀ.ਐੱਸ.ਸੀ. ਦੇ ਦੁਆਰਾ ਉਨ੍ਹਾਂ ਦੀ ਨਿਯੁਕਤੀ ਹੋਈ ਤੇ ਉਨ੍ਹਾਂ ਨੇ ਬਤੌਰ ਪ੍ਰੋਫੈਸਰ ਇਤਿਹਾਸ ਵਿਸ਼ੇ ਵਿਚ ਸਰਕਾਰੀ ਕਾਲਜ ਟਾਂਡਾ 'ਚ ਜੁਆਇਨ ਕੀਤਾ | ਉਨ੍ਹਾਂ ਨੇ 2000 ਤੋਂ 2005 ਤੱਕ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਚ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਉਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਤੈਨਾਤ ਸਨ | ਪਿ੍ੰਸੀਪਲ ਡਾ. ਗਗਨਦੀਪ ਚੀਮਾ ਦੀਆਂ ਹੁਣ ਤੱਕ ਦੋ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ 30 ਤੋਂ ਜ਼ਿਆਦਾ ਰਿਸਰਚ ਪੇਪਰ, 35 ਨੈਸ਼ਨਲ ਅਤੇ ਇੰਟਰਨੈਸ਼ਨਲ ਸੈਮੀਨਾਰਾਂ ਵਿਚ ਪ੍ਰੈਜਟੇਸ਼ਨਸ ਹਨ | ਇਸ ਮੌਕੇ ਕਾਲਜ ਪਿ੍ੰਸੀਪਲ ਗਗਨਦੀਪ ਚੀਮਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਕੇ ਕਾਲਜ ਨੂੰ ਆਪਣੀਆਂ ਸੇਵਾਵਾਂ ਦੇਣਗੇ ਅਤੇ ਕਾਲਜ ਦੀ ਬਿਹਤਰੀ ਲਈ ਕੰਮ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਇਕ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਿਲ, ਜੋਧ ਸਿੰਘ ਸਮਰਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਨੇ ਪਰਿਵਾਰ ਸਮੇਤ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
Ad Position 24