ਕੇਰਲਾ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਵਰਕਰਾਂ ਨੇ ਧਰਮਸੋਤ ਦੀ ਅਗਵਾਈ 'ਚ ਵੰਡੇ ਲੱਡੂ
ਨਾਭਾ ਵਿਖੇ ਕੇਰਲਾ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਹੱਕ 'ਚ ਆਏ ਨਤੀਜਿਆਂ ਉਪਰੰਤ ਪਾਰਟੀ ਵਰਕਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਮੂੰਹ ਮਿੱਠਾ ਕਰਾਉਂਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ
<br/>
05-05-2026
ਪੰਜਾਬ ਅੰਦਰ ਹੋ ਰਹੀਆਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਸਿਆਣੇ ਤੇ ਸੂਝਵਾਨ ਹਨ, ਇਸ ਕਰਕੇ ਉਹ ਹੋਰਨਾਂ ਪਾਰਟੀਆਂ ਦੀ ਥਾਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਨੂੰ ਤਰਜੀਹ ਦੇਣਗੇ ਕਿਉਂ ਕੋਈ ਜੋ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਹੀ ਪੰਜਾਬ ਨੇ ਦੇਸ ਦੇ ਹੋਰਨਾ ਸੂਬਿਆਂ ਦੇ ਮੁਕਾਬਲੇ ਵਧੇਰੇ ਤਰੱਕੀ ਕੀਤੀ ਹੈ | ਇਸ ਮੌਕੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਕੱਲਰਮਾਜਰੀ, ਬਲਾਕ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਗੀ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਇੰਦਰਜੀਤ ਸਿੰਘ ਚੀਕੂ ਥੂਹੀ, ਸ਼ਹਿਰੀ ਬਲਾਕ ਪ੍ਰਧਾਨ ਮਹਿਲਾ ਕਾਂਗਰਸ ਕਮਲੇਸ਼ ਗਿੱਲ, ਸੁਨੀਤਾ ਰਾਣੀ, ਬਾਬਾ ਬਚਿੱਤਰ ਸਿੰਘ, ਸਰਬਜੀਤ ਸਿੰਘ ਸੁੱਖੇਵਾਲ, ਮਨਿੰਦਰ ਸਿੰਘ ਸਨੀ, ਅਮਨ ਗੋਇਲ, ਬਿੰਦਰ ਬਖਤੜੀ, ਰਾਕੇਸ਼ ਸ਼ਰਮਾ, ਤੇਜਿੰਦਰ ਸਿੰਘ ਸੇਠੀ,ਆਦਿ ਪਾਰਟੀ ਵਰਕਰ ਮੌਜੂਦ ਸਨ |