07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਇਟਲੀ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 05-05-2026

ਵੈਨਿਸ (ਇਟਲੀ), 4 ਮਈ (ਹਰਦੀਪ ਸਿੰਘ ਕੰਗ)-ਇਟਲੀ ਦੇ ਵਿਚੈਂਸਾ ਜ਼ਿਲੇ੍ਹ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਸਤਲਗੌਂਬੋਰਤੇ ਵਲੋਂ ਇਲਾਕੇ ਭਰ ਦੀਆਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ | ਜਿਸ ਵਿਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਪਹੰੁਚੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਨਗਰ ਕੀਰਤਨ ਦੀ ਰÏਣਕ ਨੂੰ ਵਧਾਇਆ | ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ | ਜਿੱਥੇ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ | ਸਾਰੇ ਰਸਤੇ ਪ੍ਰਚਾਰਕਾਂ ਤੇ ਸੰਗਤ ਨੇ ਕੀਰਤਨ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ | ਸੰਗਤ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਗੋਰਿਆਂ ਨੇ ਆਪਣਾ ਅਹਿਮ ਯੋਗਦਾਨ ਦਿੱਤਾ | ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ ਬਨਿਅੋਲੋ ਮੇਲਾ ਦੇ ਸਿੰਘਾਂ ਵਲੋਂ ਗਤਕਾ ਕਲਾ ਦੇ ਅਦਭੁੱਤ ਜੌਹਰ ਦਿਖਾਏ | ਪ੍ਰਸਿੱਧ ਢਾਡੀ ਭਾਈ ਜਸਵੀਰ ਸਿੰਘ ਮੋਹਲਕੇ ਵਲੋਂ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਦਾ ਇਤਿਹਾਸ ਜੋਸ਼ੀਲੇ ਅੰਦਾਜ਼ ਵਿਚ ਸੁਣਾਇਆ ਗਿਆ | ਇਸ ਮÏਕੇ ਯੂਨੀਅਨ ਸਿੱਖ ਇਟਲੀ ਦੀ ਸਮੁੱਚੀ ਲੀਡਰਸ਼ਿਪ ਤੇ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਨੋਵਾਲਾਰਾ ਸ਼ਹਿਰ ਦੇ ਮੇਅਰ ਸਿਮੋਨੇ ਜਾਰਾਨਤੋਨੈਲੋ ਤੇ ਸਾਬਕਾ ਮੇਅਰ ਸਿਰਜੀੳ ਕਲਸਾਰੀ, ਦਾਵਿਦੇ ਕਲਰੇਤੀ ਤੇ ਵਿਚੈਸਾ ਜੋਨ ਦੇ ਗਿਰਜਾ ਘਰਾਂ ਦੇ ਮੁਖੀ ਜਾਨ ਲੂਕਾ ਨੇ ਵੀ ਸ਼ਿਰਕਤ ਕੀਤੀ | ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਸੰਗਤਾਂ ਨੂੰ ਸਜਾਏ ਨਗਰ ਕੀਰਤਨ ਦੀ ਵਧਾਈ ਦਿੱਤੀ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਕੇ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ | ਵੱਖ-ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਤੇ ਹੋਰਨਾਂ ਸੇਵਾਦਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚਿਆਂ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ | ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਚੜ੍ਹਦੀਕਲਾ ਲਈ ਕਾਰਜ ਕਰ ਰਹੇ ਮੁੱਖ ਸੇਵਾਦਾਰ ਭਾਈ ਭਗਵਾਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਕੇਰਲਾ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਵਰਕਰਾਂ ਨੇ ਧਰਮਸੋਤ ਦੀ ਅਗਵਾਈ 'ਚ ਵੰਡੇ ਲੱਡੂ ਅਗਲੀ ਖ਼ਬਰ ਚੈਨਲ ਪਾਰ ਕਰਦਿਆਂ ਦੋ ਲੜਕੀਆਂ ਦੀ ਮੌਤ, ਕਈ ਜ਼ਖਮੀ
Ad Position 24