ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਸਵੇਰੇ ਰਾਜਪੁਰਾ ਦੀ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਦੀ ਅਗਵਾਈ 'ਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 25 ਤੋਂ ਵੱਧ ਚਲਾਨ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਹੁਣ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਟ੍ਰੈਫਿਕ ਇੰਚਾਰਜ ਰਾਜਪੁਰਾ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ, ਐੱਸ.ਪੀ. ਟ੍ਰੈਫਿਕ ਹਰਿੰਦਰ ਸਿੰਘ ਮਾਨ ਅਤੇ ਡੀ.ਐੱਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਦੇ ਨਿਰਦੇਸ਼ਾਂ ਤੇ ਉਨ੍ਹਾਂ ਦੀ ਅਗਵਾਈ 'ਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ | ਵੱਖ-ਵੱਖ ਸਕੂਲਾਂ ਨੇੜੇ ਪਹੁੰਚ ਕੇ ਵਹੀਕਲਾਂ ਅਤੇ ਅੰਡਰਏਜ ਬੱਚਿਆਂ ਦੇ ਲਾਇਸੈਂਸ ਚੈੱਕ ਕੀਤੇ ਗਏ ਅਤੇ ਲਾਇਸੈਂਸ ਨਾ ਹੋਣ ਤੇ ਅੰਡਰ ਏਜ ਡਰਾਈਵਰ ਅਤੇ 10 ਬਿਨਾਂ ਲਾਇਸੈਂਸ ਚਲਾਨ ਕੀਤੇ ਗਏ | ਚੈਕਿੰਗ ਦੌਰਾਨ ਸਕੂਲੀ ਬੱਚਿਆਂ ਦੀਆਂ ਓਵਰਲੋਡ 3 ਸਕੂਲੀ ਬੱਸਾਂ, ਅੰਡਰ ਏਜ ਡਰਾਈਵਿੰਗ 10 ਅਤੇ ਗਲਤ ਪਾਰਕਿੰਗ ਦੇ 15 ਚਲਾਨ ਕੀਤੇ ਅਤੇ ਇਕ ਓਵਰਲੋਡ ਟੀਪਰ, ਦੋ ਪਹੀਆ ਵਾਹਨਾਂ ਤੇ 3 ਤਿੰਨ ਸਵਾਰੀਆਂ ਬਿਠਾਉਣ ਦੇ 4 ਕੁੱਲ ਚਲਾਨਾਂ ਸਮੇਤ ਕੁਲ 25 ਕੀਤੇ ਗਏ | ਇਸ ਮੋਕੇ ਟ੍ਰੈਫਿਕ ਪੁਲਿਸ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਸਿੰਘ, ਸਹਾਇਕ ਥਾਣੇਦਾਰ ਗੁਰਮੀਤ ਸਿੰਘ, ਹੌਲਦਾਰ ਨਰਿੰਦਰ ਸਿੰਘ ਸਮੇਤ ਹੋਰ ਟੀਮ ਮੌਜੂਦ ਸੀ |