ਪਟਿਆਲਾ, 4 ਮਈ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਵਰਕਰਾਂ ਦੀ ਸਖ਼ਤ ਮਿਹਨਤ ਤੇ ਯਤਨਾਂ ਸਦਕਾ ਪੱਛਮੀ ਬੰਗਾਲ ਦੇ ਸਿਆਸੀ ਕਿਲ੍ਹਾ ਨੂੰ ਫ਼ਤਹਿ ਕਰ ਲਿਆ ਹੈ ਜਿਸ ਦਾ ਸਿਆਸੀ ਗਲਿਆਰਿਆਂ ਵਿੱਚ ਬਹੁਤ ਵੱਡਾ ਮਹੱਤਵ ਹੈ ਲੰਮਾ ਸਮਾਂ ਮਮਤਾ ਬੈਨਰਜੀ ਦਾ ਰਾਜਭਾਗ ਰਿਹਾ ਤੇ ਭਾਜਪਾ ਨੂੰ ਰਾਜ ਭਾਗ ਆਉਣ ਲਈ ਸਖ਼ਤ ਮਿਹਨਤ ਕਰਨੀ ਪਈ ਜਿਸ ਦਾ ਨਤੀਜਾ ਅੱਜ ਬੰਗਾਲ ਦਾ ਕਿਲ੍ਹਾ ਫ਼ਤਹਿ ਕਰਕੇ ਭਾਜਪਾ ਦਾ ਰਾਜ ਸਥਾਪਤ ਹੋਇਆ ਹੈ ਹੁਣ ਭਾਜਪਾ ਲੀਡਰਸ਼ਿਪ ਦਾ ਮਜ਼ਬੂਤ ਇਰਾਦਾ ਪੰਜਾਬ ਫ਼ਤਿਹ ਹਾਸਲ ਕਰਨ ਵੱਲ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾਂ ਕੀਤਾ | ਹਰਪਾਲਪੁਰ ਨੇ ਕਿਹਾ ਕਿ ਭਾਰਤ ਦੇ ਬਹੁਤਾਤ ਰਾਜਾਂ ਚ ਭਾਜਪਾ ਦੀਆਂ ਸਰਕਾਰਾਂ ਬਣਨ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਕਾਰਜ ਆਰੰਭ ਹੋਣਗੇ |