07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਧਿਆਤਮਿਕ ਕ੍ਰਾਂਤੀ ਨਾਲ ਸੰਸਾਰ ਨੂੰ ਜੋੜ ਰਹੇ ਹਨ ਸੰਤ ਰਾਮਪਾਲ-ਡਾ. ਨਵਜੋਤ ਕੌਰ ਸਿੱਧੂ

Ad Position 21
No active advertisement
ਅਜੀਤ ਡੈਸਕ 05-05-2026
ਖਮਾਣੋਂ, 4 ਮਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਚ ਚੱਲ ਰਹੇ ਵਿਸ਼ਵ ਸ਼ਾਂਤੀ ਮਹਾਨੁਸ਼ਠਾਨ ਦੌਰਾਨ ਅੱਜ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਪ੍ਰਧਾਨ ਡਾ. ਨਵਜੋਤ ਕੌਰ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਦੂਜੀ ਵਾਰ ਹਾਜ਼ਰੀ ਭਰੀ | ਉਨ੍ਹਾਂ ਦਾ ਆਸ਼ਰਮ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਸਨਮਾਨ ਅਤੇ ਸਨੇਹ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ ਡਾ. ਸਿੱਧੂ ਨੇ ਸੰਤ ਰਾਮਪਾਲ ਦੇ ਮਹਾਨ ਕਾਰਜਾਂ ਦੀ ਖੁੱਲ੍ਹ ਕੇ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਤ ਰਾਮਪਾਲ ਇਕ ਵੱਡੀ ਅਧਿਆਤਮਿਕ ਸ਼ਕਤੀ ਹਨ, ਜੋ ਮਾਨਵਤਾ ਦੀ ਭਲਾਈ ਲਈ ਅਣਥੱਕ ਸੇਵਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਦੁਆਰਾ ਦਿੱਤਾ ਗਿਆ ਅਧਿਆਤਮਿਕ ਗਿਆਨ ਲੋਕਾਂ ਦੀ ਜ਼ਿੰਦਗੀ ਵਿਚ ਸਕਾਰਾਤਮਿਕ ਬਦਲਾਅ ਲਿਆ ਰਿਹਾ ਹੈ ਅਤੇ ਸਮਾਜ ਵਿਚ ਫੈਲੇ ਭੇਦ-ਭਾਵ ਨੂੰ ਖ਼ਤਮ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਦੀਆਂ ਲਿਖੀਆਂ ਕਿਤਾਬਾਂ ਹਰ ਇਕ ਵਿਅਕਤੀ ਨੂੰ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਇਹ ਮਨੁੱਖਤਾ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਦਾ ਸੰਦੇਸ਼ ਦਿੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਬਾਰ ਕੌਂਸਲ ਮੈਂਬਰ ਗੁਪਤਾ ਦਾ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਬੰਗਾਲ ਕਿਲ੍ਹਾ ਫ਼ਤਹਿ ਕਰਿਆ ਹੁਣ ਪੰਜਾਬ ਫ਼ਤਹਿ ਕਰਾਂਗੇ -ਹਰਪਾਲਪੁਰ
Ad Position 24