ਸਮਾਣਾ, 4 ਮਈ (ਪ੍ਰੀਤਮ ਸਿੰਘ ਨਾਗੀ)-ਭੁਪਿੰਦਰ ਸਿੰਘ ਮਹਿਰਾ ਜੋ ਰੁਮਾਲਾ ਟੇਲਰ ਮਾਸਟਰ ਗਗਨਦੀਪ ਸਿੰਘ ਦੇ ਪਿਤਾ ਤੇ ਮਹਿਰਾ ਬਰਾਦਰੀ ਪਟਿਆਲਾ ਦੇ ਪ੍ਰਧਾਨ ਜੋਗਿੰਦਰ ਸਿੰਘ ਅਤੇ ਗੁਰਿੰਦਰਪਾਲ ਸਿੰਘ ਦੇ ਸਾਲਾ ਸਨ, ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਗੁਰਦੁਆਰਾ ਖ਼ਾਲਸਾ ਸ਼ਮਸ਼ੇਰ ਦਲ ਵਿਖੇ ਪਾਇਆ ਗਿਆ | ਇਸ ਮੌਕੇ ਵਿਛੜੀ ਆਤਮਾ ਨੂੰ ਵੱਖ-ਵੱਖ ਬੁਲਾਰਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ |