07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਇੰਡੋ-ਥਾਈ ਇੰਟਰਨੈਸ਼ਨਲ ਕ੍ਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਅਵਨੀਤ ਕੌਰ ਨੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 05-05-2026
ਪਟਿਆਲਾ, 4 ਮਈ (ਧਰਮਿੰਦਰ ਸਿੰਘ ਸਿੱਧੂ)-ਥਾਈਲੈਂਡ ਦੇ ਚੋਨਬੁਰੀ-ਪਟਾਇਆ ਵਿਚ ਹੋਈ ਤੀਸਰੀ ਇੰਡੋ-ਥਾਈ ਇੰਟਰਨੈਸ਼ਨਲ ਕ੍ਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ ਵਿਚ 60 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਦੇਸ਼ਾਂ ਤੋਂ ਹਿੱਸਾ ਲਿਆ, ਜਿਸ ਵਿਚ ਏ.ਐਸ.ਆਈ. ਸ਼ਿੰਦਰਪਾਲ ਸਿੰਘ ਦੀ ਪੁੱਤਰੀ ਅਵਨੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਫਾਈਨਲ 'ਚ ਥਾਈਲੈਂਡ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ | ਉਨ੍ਹਾਂ ਦੀ ਸਟੀਕ ਨਿਸ਼ਾਨੇਬਾਜ਼ੀ ਅਤੇ ਆਤਮਵਿਸ਼ਵਾਸ ਨੇ ਸਭ ਨੂੰ ਪ੍ਰਭਾਵਿਤ ਕੀਤਾ | ਅਵਨੀਤ ਕੌਰ ਖ਼ਾਲਸਾ ਕਾਲਜ ਪਟਿਆਲਾ ਦੀ ਐਮ.ਏ. ਅੰਗਰੇਜ਼ੀ ਦੀ ਵਿਦਿਆਰਥਣ ਹੈ ਅਤੇ ਬੈੱਸਟ ਸ਼ੂਟਰਜ਼ ਸ਼ੂਟਿੰਗ ਅਕੈਡਮੀ, ਪਟਿਆਲਾ 'ਚ ਪ੍ਰੈਕਟਿਸ ਕਰਦੀ ਹੈ | ਉਨ੍ਹਾਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਪਰਵੇਜ਼ ਜੋਸ਼ੀ ਅਤੇ ਸਵਿਤਾ ਨੂੰ ਦਿੱਤਾ | ਇਸ ਮੌਕੇ 'ਤੇ ਬੀਬਾ ਜੈਇੰਦਰ ਕੌਰ ਵਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਦੇ ਜੀਵਨ ਸਾਥੀ ਸ਼ਵਿੰਦਰ ਸਿੰਘ ਢਿਲੋਂ ਦਾ ਦਿਹਾਂਤ... ਅਗਲੀ ਖ਼ਬਰ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਗੌਰਵ ਦੀ ਅਗਵਾਈ 'ਚ ਵੰਡੇ ਲੱਡੂ
Ad Position 24