ਪਟਿਆਲਾ, 6 ਮਈ (ਅ.ਸ. ਆਹਲੂਵਾਲੀਆ)-ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਨਿਗਮ ਪਟਿਆਲਾ ਵਿਚ ਸੁਨੀਲ ਕੁਮਾਰ ਬਿਡਲਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ ਸਫ਼ਾਈ ਸੇਵਕ ਯੂਨੀਅਨ ਪੰਜਾਬ, ਵਿਜੈ ਕੁਮਾਰ ਕਲਿਆਣ ਪ੍ਰਧਾਨ ਟੈਕਨੀਕਲ ਇੰਪਲਾਈਜ਼ ਯੂਨੀਅਨ ਏ ਟੈਂਕ ਨਗਰ ਨਿਗਮ ਪਟਿਆਲਾ, ਵਿਕੀ ਕੁਮਾਰ ਗਿੱਲ ਟੈਕਨੀਕਲ ਕੰਟ੍ਰੈੱਕਟ ਸੀਵਰ ਮੈਨ ਯੂਨੀਅਨ ਨਗਰ ਨਿਗਮ ਪਟਿਆਲਾ, ਅਮਨ ਕੁਮਾਰ ਸ਼ਰਮਾ ਪ੍ਰਧਾਨ ਰੋਡ ਗੈਂਗ ਸ਼ਾਖਾ ਯੂਨੀਅਨ ਨਗਰ ਨਿਗਮ ਪਟਿਆਲਾ ਦੀ ਪ੍ਰਧਾਨਗੀ ਹੇਠ ਅਦਾਲਤ ਬਾਜ਼ਾਰ ਏ ਟੈਂਕ 'ਤੇ ਸੀਵਰ ਮੈਨ ਮੁਲਾਜਮਾਂ ਵਲੋਂ ਧਰਨਾ ਦੇ ਕੇ ਕੰਮ ਛੋੜ ਹੜਤਾਲ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ ਨੇ ਕਿਹਾ ਇਹ ਹੜਤਾਲ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਅਣਮਿਥੇ ਸਮੇਂ ਲਈ ਰੱਖੀ ਗਈ ਹੈ | ਸਮੂਹ ਮੁਲਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਕਾਮੇ ਬਿਨਾਂ ਸ਼ਰਤ ਪੱਕੇ ਕਰਨਾ, ਦਸ ਸਾਲਾਂ ਪਾਲਿਸੀ ਰੱਦ ਕਰਨਾ, ਸਾਡੇ ਪੰਜ ਸਾਲ ਦਾ ਪੈ ਕਮਿਸ਼ਨ ਦਾ ਬਕਾਇਆ ਦੇਣਾ, 16 ਫ਼ੀਸਦੀ ਡੀ.ਏ. ਦੀ ਕਿਸ਼ਤ ਜਾਰੀ ਕਰਨਾ ਆਦਿ ਮੰਗਾਂ ਕਾਫ਼ੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ | ਵਿੱਕੀ ਕੁਮਾਰ ਗਿੱਲ ਪ੍ਰਧਾਨ ਕੰਟਰੈਕਟ ਸਿਵਰ ਮੈਨ ਯੂਨੀਅਨ ਨੇ ਕਿਹਾ ਜਦੋਂ ਤੱਕ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੇ ਆਰਡਰ ਨਹੀਂ ਮਿਲਦੇ ਉਦੋਂ ਤੱਕ ਹੜਤਾਲ ਜਾਰੀ ਰਹੇਗੀ | ਇਸ ਮੌਕੇ ਵਿੱਕੀ ਕੁਮਾਰ ਗਿੱਲ ਪ੍ਰਧਾਨ, ਕੁਲਦੀਪ, ਪਰਦੀਪ ਕੁਮਾਰ, ਗੋਵਿੰਦਾ, ਕੁਲਵੰਤ, ਗੱਗੂ, ਵਿੱਕੀ, ਸੰਮੀ ਕੁਮਾਰ ਸੋਦੇ ਪ੍ਰਧਾਨ ਸਫ਼ਾਈ ਸਫ਼ਾਈ ਸੇਵਕ ਯੂਨੀਅਨ ਪਟਿਆਲਾ, ਪਰਵਿੰਦਰ ਗੋਲਡੀ ਜਰਨਲ ਸਕੱਤਰ ਟੈਕਨੀਕਲ ਇੰਪਲਾਈਜ਼ ਯੂਨੀਅਨ ਮਾਇਆ ਰਾਮ ਦਰੋਗ਼ਾ, ਅਮਨ ਕੁਮਾਰ ਸ਼ਰਮਾ ਪ੍ਰਧਾਨ ਰੋਡ ਗੈਂਗ ਸ਼ਾਖਾ, ਬੋਬੀ ਗਾਗਟ, ਬਿੰਨੀ ਕੰਡੇਰ, ਅਜੈ ਕੁਮਾਰ, ਸੱਜਣ ਸਿੰਘ, ਰਿੰਕੂ ਕੁਮਾਰ, ਕੁਨਾਲ, ਮੁਕੇਸ਼ ਕੁਮਾਰ ਰਾਹੀਂ, ਸੁਨੀਤਾ ਰਾਣੀ ਦਰੋਗ਼ਾ,ਰਾਜ ਕੁਮਾਰ ਦਰੋਗ਼ਾ, ਰਿੰਕੂ ਵੈਦ,ਗਗਨ ਕੁਮਾਰ, ਅਮਿਤ ਕੁਮਾਰ ਦਰੋਗ਼ਾ, ਅਰੁਣ ਦਰੋਗ਼ਾ, ਰਵਿੰਦਰ ਕੁਮਾਰ ਗਾਗਟ, ਰਾਜੀਵ ਕੁਮਾਰ ਦਰੋਗ਼ਾ, ਵੈਦ ਪ੍ਰਕਾਸ਼ ਦਰੋਗ਼ਾ, ਮੁਕੇਸ਼ ਕੁਮਾਰ ਦਰੋਗ਼ਾ, ਕਾਕਾ ਰਾਮ ਚੇਅਰਮੈਨ, ਰਜਿੰਦਰ ਸਹੋਤਾ ਦਰੋਗ਼ਾ, ਰਾਜਿੰਦਰ ਕੁਮਾਰ ਦਰੋਗ਼ਾ, ਰਾਕੇਸ਼ ਕੁਮਾਰ ਲਾਡੀ ਦਰੋਗ਼ਾ, ਰਾਕੇਸ਼ ਕੁਮਾਰ ਫ਼ੌਜੀ, ਰਵਿੰਦਰ ਕੁਮਾਰ ਗਾਗਟ ਪ੍ਰੈੱਸ ਸਕੱਤਰ ਆਦਿ ਸ਼ਾਮਿਲ ਹੋਏ |