ਨਾਭਾ, 6 ਮਈ (ਜਗਨਾਰ ਸਿੰਘ ਦੁਲੱਦੀ)-ਜਿੱਥੇ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ 'ਤੇ ਲੱਗੀ ਹੋਈ ਹੈ ਜਿਸ ਤਹਿਤ ਪੰਜਾਬ ਅੰਦਰ ਸਮਾਰਟ ਸਕੂਲ ਬਣਾਏ ਜਾ ਰਹੇ ਹਨ ਤਾਂ ਕਿ ਭਾਰਤ ਦੇਸ਼ ਅੰਦਰ ਪੰਜਾਬ ਨੂੰ ਸਿੱਖਿਆ ਦਾ ਸੂਬਾ ਨੰਬਰ ਇਕ ਬਣਾਇਆ ਜਾਵੇ¢ ਉੱਥੇ ਨਾਭਾ ਨੇੜਲੇ ਪਿੰਡ ਛੱਜੂਭੱਟ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਡੇਢ ਟਨ ਦੇ 5 ਏ ਸੀ ਲਗਵਾਏ ਗਏ ਹਨ¢ ਗੱਲਬਾਤ ਕਰਦੇ ਹੋਏ ਮÏਜੂਦਾ ਸਰਪੰਚ ਅਮਨਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਅੰਦਰ ਵਧ ਰਹੀ ਅੱਤ ਦੀ ਗਰਮੀ ਨੂੰ ਦੇਖਦਿਆਂ ਪਿੰਡ ਦੇ ਸਰਕਾਰੀ ਸਕੂਲ ਵਿਚ ਪੰਚਾਇਤ ਵਲੋਂ ਪੰਜ ਏ.ਸੀ. ਲਗਵਾਏ ਗਏ ਹਨ ਤਾਂ ਕਿ ਛੋਟੇ ਬੱਚਿਆਂ ਨੂੰ ਸੁਹਾਵਾ ਮਾਹÏਲ ਪ੍ਰਦਾਨ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਵਧੀਆ ਸਹੂਲਤ ਨਾਲ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗੇਗਾ, ਜਿਥੇ ਹੁਣ ਨਿੱਕੇ ਬੱਚੇ ਅੱਤ ਦੀ ਗਰਮੀ ਵਿਚ ਵੀ ਕਲਾਸਾਂ ਵਿਚ ਬੈਠ ਕੇ ਸਿੱਖਿਆ ਪ੍ਰਾਪਤ ਕਰਨਗੇ¢ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਦੇ ਉੱਪਰ ਨਿਕਲਣ ਵਾਲੀ ਗੱਲ ਹੋਵੇਗੀ¢ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਸੀ ਐਚ.ਟੀ.ਸੀ. ਰਘੁਬੀਰ ਸਿੰਘ ਅਤੇ ਅਧਿਆਪਕ ਦਵਿੰਦਰ ਸਿੰਘ, ਗੁਰਜੰਟ ਸਿੰਘ ਵੱਲੋਂ ਗ੍ਰਾਮ ਪੰਚਾਇਤ ਛੱਜੂ ਭੱਟ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ¢ ਰਘੁਬੀਰ ਸਿੰਘ ਨੇ ਕਿਹਾ ਕਿ ਗ੍ਰਾਮ ਪੰਚਾਇਤ ਦੇ ਅਜਿਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਤੇ ਨਤੀਜੇ ਹੋਰ ਵੀ ਬਿਹਤਰ ਆਉਣਗੇ¢ਇਸ ਮÏਕੇ ਸਰਪੰਚ ਅਮਨਦੀਪ ਕੁਮਾਰ ਸ਼ਰਮਾ ਤੋਂ ਇਲਾਵਾ ਪੰਚ ਸੁਰਜੀਤ ਸਿੰਘ, ਪੰਚ ਅਮਨਦੀਪ ਕÏਰ, ਪੰਚ ਸੀਮਾ ਰਾਣੀ, ਪੰਚ ਸਰਬਜੀਤ ਰਾਣੀ, ਪੰਚ ਮੀਨਾ ਰਾਣੀ, ਪੰਚ ਗੁਰਮੀਤ ਸਿੰਘ, ਛੋਟਾ ਸਿੰਘ ਹਜਾਰਾ, ਸਕੂਲੀ ਅਧਿਆਪਕਾਂ ਸਮੇਤ ਆਦਿ ਪਿੰਡ ਵਾਸੀ ਮÏਜੂਦ ਸਨ¢