18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-05-2026
ਭਾਦਸੋਂ, 5 ਮਈ -(ਪ੍ਰਦੀਪ ਦੰਦਰਾਲਾ)-ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਿਕ ਪਟਿਆਲਾ ਦਿਹਾਤੀ ਦੇ ਪਿੰਡ ਅਜਨੌਦਾ ਖ਼ੁਰਦ ਦੀ ਧਰਮਸ਼ਾਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਗਵਾਈ 'ਚ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਤੇ ਡਾ. ਮੋਨਿਕਾ ਸੂਦ ਸੀਨੀਅਰ ਮੈਡੀਕਲ ਅਫ਼ਸਰ ਭਾਦਸੋਂ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਜਿਸ ਦਾ ਪ੍ਰਬੰਧ ਸਰਪੰਚ ਮਨਦੀਪ ਕੌਰ, ਪਰਵਿੰਦਰ ਸਿੰਘ ਪੰਚ ਅਜਨੌਦਾ, ਸਰਨੈਲ ਸਿੰਘ, ਪਿਆਰ ਕੌਰ, ਹਰਬੰਸ ਸਿੰਘ ਪੰਚ ਆਦਿ ਨੇ ਕੀਤਾ | ਇਸ ਤੋਂ ਇਲਾਵਾ ਇਸ ਸਮੇਂ ਡਾ. ਨਵਜੋਤ ਕੌਰ ਮੈਡੀਕਲ ਅਫ਼ਸਰ ਇੰਚਾਰਜ ਪੀ.ਐੱਚ.ਸੀ. ਅਜਨੌਦਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਕੈਂਪ 'ਚ 106 ਦੇ ਕਰੀਬ ਮਰੀਜ਼ਾਂ ਦੀਆ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਅਤੇ ਮੁਫ਼ਤ ਐਨਕਾਂ ਦਿੱਤੀਆਂ ਗਈਆ ਅਤੇ 6 ਮਰੀਜ਼ਾਂ ਨੂੰ ਮੁਫ਼ਤ ਲੈਂਜ ਪੈਣ ਬਾਰੇ ਜਾਂਚ ਕੀਤੀ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਸਮਾਣਾ ਅਤੇ ਮਨਦੀਪ ਸਿੰਘ ਐਪਥੈਲਮਿਕ ਅਫ਼ਸਰ ਨੇ ਕੀਤੀ | ਇਸ ਮੌਕੇ ਹਰਪ੍ਰੀਤ ਸਿੰਘ ਭੰਗੂ ਬਲਾਕ ਇੰਚਾਰਜ 'ਆਪ' ਨੇ ਕੈਂਪ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡਾ. ਹੇਮਰਾਜ ਪੀ.ਐੱਜ.ਸੀ. ਅਜਨੌਦਾ, ਸੰਜੀਵ ਕੁਮਾਰ, ਕੁਲਦੀਪ ਸਿੰਘ, ਮਨਿੰਦਰਜੀਤ ਸਿੰਘ, ਬਲਬੀਰ ਕੌਰ, ਰੁਪਿੰਦਰਜੀਤ ਕੌਰ ਅਤੇ ਆਸ਼ਾ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੱਚੇ ਸਫ਼ਾਈ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਲਈ ਕੰਮ ਛੱਡੋ ਹੜਤਾਲ ਸ਼ੁਰੂ ਅਗਲੀ ਖ਼ਬਰ ਪਿੰਡ ਛੱਜੂ ਭੱਟ ਦੀ ਗ੍ਰਾਮ ਪੰਚਾਇਤ ਵਲੋਂ ਦਿੱਤੇ ਗਏ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪੰਜ ਏ.ਸੀ.
Ad Position 24