ਸਨÏਰ, 6 ਮਈ (ਸੋਖਲ)-ਮਿਊਾਸੀਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਤੋਂ ਨਗਰ ਕÏਾਸਲ ਸਨੌਰ ਦੇ ਸਫਾਈ ਸੇਵਕਾਂ ਅਤੇ ਹੋਰ ਵਰਕਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ¢ ਇਸ ਹੜਤਾਲ ਨੂੰ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਅਤੇ ਕਲਾਸ ਫੋਰਥ ਐਮਪਲੋਈਜ਼ ਯੂਨੀਅਨ ਵੱਲੋਂ ਸਾਂਝੇ ਤÏਰ 'ਤੇ ਸਮਰਥਨ ਦਿੱਤਾ ਗਿਆ¢ ਸਾਰੇ ਸਫਾਈ ਕਰਮਚਾਰੀ ਨਗਰ ਕੌਂਸਲ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਡਟ ਗਏ¢ ਹੜਤਾਲ ਕਰ ਰਹੇ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਂਸ਼ਨ ਸਕੀਮ ਨੂੰ ਬਹਾਲ ਕਰਨਾ, ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਨਾ, 10 ਸਾਲਾਂ ਵਾਲੀ ਨੀਤੀ ਨੂੰ ਰੱਦ ਕਰਨਾ ਅਤੇ ਘੱਟੋ-ਘੱਟ ਤਨਖਾਹ 30 ਹਜ਼ਾਰ ਰੁਪਏ ਮਹੀਨਾ ਨਿਰਧਾਰਿਤ ਕਰਨਾ ਸ਼ਾਮਲ ਹਨ¢ ਇਸ ਮÏਕੇ ਯੂਨੀਅਨ ਦੇ ਪ੍ਰਧਾਨ ਨੰਦ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ¢ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ¢ ਇਸ ਧਰਨੇ ਦÏਰਾਨ ਪ੍ਰਧਾਨ ਅਜੇ ਕੁਮਾਰ ਹੈਪੀ, ਮੀਤ ਪ੍ਰਧਾਨ ਵਰਨ ਕੁਮਾਰ, ਸੈਕਟਰੀ ਰਕੇਸ਼ ਕੁਮਾਰ ਬੱਬੂ, ਕੈਸ਼ੀਅਰ ਦੀਪਕ ਕੁਮਾਰ ਤੋਂ ਇਲਾਵਾ ਰਾਜ ਕਿਰਨ, ਸੁੰਦਰ, ਜੁਗਨ ਲਾਲ, ਬਿਕਰਮਜੀਤ, ਜਗਦੀਸ਼ ਜੱਗੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਹਸਨਪੁਰ, ਰੋਕੀ ਅਟਵਾਲ, ਸੰਜੀਵ ਕੁਮਾਰ, ਗੁਰਜੀਤ ਸਿੰਘ, ਰਕੇਸ਼ ਕੁਮਾਰ ਬੰਟੀ, ਸੰਜੀਵ ਕੁਮਾਰ ਅਟਵਾਲ ਸੰਕਰਪੁਰ, ਚਰਨ ਦਾਸ ਬਾਲੂ, ਕੁਲਵੰਤ ਸਿੰਘ ਦੁੰਦੀ ਮਾਜਰਾ, ਅਮੀਰ ਚੰਦ ਕਾਠਗੜ੍ਹ, ਜਸਵੀਰ ਸਿੰਘ ਨੈਨ ਕਲਾਂ, ਗੋਲਡੀ ਮਸਿੰਘਣ, ਵੀਰਪਾਲ ਪੰਚੋਲਾ, ਸਵਰਨ ਸਿੰਘ ਬੋਲੜ ਕਲਾ ਅਤੇ ਵਿਸ਼ਾਲ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਮÏਜੂਦ ਸਨ¢ ਕਰਮਚਾਰੀਆਂ ਨੇ ਇੱਕਜੁਟ ਹੋ ਕੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਮੰਨਿਆ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ¢